ਜਗਰਾਉਂ:(ਦਿਨੇਸ਼ ਸ਼ਰਮਾ) ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਹਲਕਾ ਇੰਚਾਰਜ ਜਗਰਾਉਂ ਐੱਸ.ਆਰ.ਕਲੇਰ ਸਾਬਕਾ ਵਿਧਾਇਕ ਨੇ ਹਲਕੇ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੋਟਰ ਸੂਚੀ ਨਾਲ ਸਬੰਧਤ ਆਪਣੀ ਲੋੜੀਂਦੀ ਕਾਰਵਾਈ 12 ਸਤੰਬਰ ਤੋਂ ਪਹਿਲਾਂ ਮੁਕੰਮਲ ਕਰਵਾ ਲੈਣ।ਕਲੇਰ ਨੇ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਨੇ ਨਵੀਂ ਵੋਟ ਬਣਾਉਣੀ, ਵੋਟਰ ਸੂਚੀ ਵਿੱਚ ਸੋਧ ਕਰਵਾਉਣੀ, ਵੋਟ ਕਿਸੇ ਹੋਰ ਹਲਕੇ ਵਿੱਚ ਤਬਦੀਲ ਕਰਵਾਉਣੀ ਜਾਂ ਕਿਸੇ ਹੋਰ ਹਲਕੇ ਤੋਂ ਜਗਰਾਉਂ ਹਲਕੇ ਵਿੱਚ ਵੋਟ ਲਿਆਉਣੀ ਹੈ, ਉਹ ਸਮੇਂ ਸਿਰ ਕਾਰਵਾਈ ਕਰਨ। ਉਨ੍ਹਾਂ ਕਿਹਾ ਕਿ ਵੋਟਰ ਦੀ ਵੋਟ ਉਸੇ ਸਥਾਨ 'ਤੇ ਦਰਜ ਹੋਣੀ ਚਾਹੀਦੀ ਹੈ, ਜਿੱਥੇ ਉਸ ਦਾ ਪੱਕਾ ਰਿਹਾਇਸ਼ੀ ਪਤਾ ਹੈ।ਉਨ੍ਹਾਂ ਕਿਹਾ ਕਿ ਜਿਨ੍ਹਾਂ ਵੋਟਾਂ ’ਤੇ ਇਤਰਾਜ਼ ਦਰਜ ਹੋਇਆ ਹੈ, ਸਬੰਧਤ ਵੋਟਰ ਆਪਣਾ ਸਪਸ਼ਟੀਕਰਨ ਅਤੇ ਲੋੜੀਂਦੇ ਦਸਤਾਵੇਜ਼ ਵੀ ਨਿਰਧਾਰਤ ਸਮੇਂ ਅੰਦਰ ਜਮ੍ਹਾਂ ਕਰਵਾਉਣ।ਕਲੇਰ ਨੇ ਜਗਰਾਉਂ ਵਾਸੀਆਂ ਨੂੰ ਆਪਣੇ ਸਬੰਧਤ ਬੀਐੱਲਓ ਨਾਲ ਸੰਪਰਕ ਕਰਕੇ ਵੋਟਰ ਸੂਚੀ ਵਿੱਚ ਆਪਣਾ ਨਾਮ ਅਤੇ ਵੇਰਵੇ ਚੈੱਕ ਕਰਨ ਦੀ ਅਪੀਲ ਕੀਤੀ। ਕਿਸੇ ਤਰੁੱਟੀ ਜਾਂ ਸੋਧ ਦੀ ਲੋੜ ਹੋਣ 'ਤੇ ਫਾਰਮ ਨੰਬਰ 6, 7 ਜਾਂ 8 ਰਾਹੀਂ ਨਿਰਧਾਰਤ ਸਮੇਂ ਅੰਦਰ ਕਾਰਵਾਈ ਕੀਤੀ ਜਾ ਸਕਦੀ ਹੈ।
ਐੱਸ.ਆਰ. ਕਲੇਰ ਵੱਲੋਂ ਜਗਰਾਉਂ ਦੇ ਵੋਟਰਾਂ ਨੂੰ ਅਪੀਲ। 🔹 ਨਵੀਂ ਵੋਟ, ਸੋਧ ਜਾਂ ਵੋਟ ਤਬਦੀਲੀ ਲਈ ਸਮੇਂ ਸਿਰ ਕਾਰਵਾਈ ਕਰੋ। 🔹 ਆਪਣੇ ਬੀਐੱਲਓ ਨਾਲ ਸੰਪਰਕ ਕਰਕੇ ਵੋਟਰ ਸੂਚੀ ਵਿੱਚ ਵੇਰਵੇ ਜਾਂਚੋ।