ਜਨਰਲ ਹਾਊਸ ਦੀ ਮੀਟਿੰਗ ਦੌਰਾਨ ਆਉਣ ਵਾਲੇ ਸਮਾਜ ਸੇਵੀ ਕਾਰਜਾਂ ਬਾਰੇ ਮੈਂਬਰਾਂ ਨੇ ਕੀਤੀ ਵਿਚਾਰ-ਚਰਚਾ
ਜਗਰਾਉਂ: (ਦਿਨੇਸ਼ ਸ਼ਰਮਾ)
ਲਾਇਨ ਕਲੱਬ ਯੂਥ ਜਗਰਾਉਂ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਕੀਤੇ ਜਾਣ ਵਾਲੇ ਸਮਾਜ ਸੇਵੀ ਕਾਰਜਾਂ ਦੀ ਯੋਜਨਾਬੰਦੀ ਨੂੰ ਲੈ ਕੇ ਹੋਟਲ ਸੈਫਰਨ ਵਿਖੇ ਜਨਰਲ ਹਾਊਸ ਦੀ ਮੀਟਿੰਗ ਕੀਤੀ ਗਈ। ਮੀਟਿੰਗ ਦਾ ਮੁੱਖ ਉਦੇਸ਼ ਭਵਿੱਖ ਵਿੱਚ ਉਲੀਕੇ ਜਾਣ ਵਾਲੇ ਸਮਾਜ ਸੇਵੀ ਕਾਰਜਾਂ ਬਾਰੇ ਵਿਚਾਰ-ਵਟਾਂਦਰਾ ਕਰਨਾ ਅਤੇ ਉਨ੍ਹਾਂ ਦੀ ਰੂਪ-ਰੇਖਾ ਤਿਆਰ ਕਰਨਾ ਸੀ।
ਕਲੱਬ ਦੇ ਪ੍ਰਧਾਨ ਰਜਿੰਦਰ ਕੁਮਾਰ ਜੈਨ ਕਾਕਾ ਨੇ ਮੀਟਿੰਗ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਬੈਠਕ ਦੌਰਾਨ ਆਉਣ ਵਾਲੀਆਂ ਸਮਾਜ ਸੇਵੀ ਗਤੀਵਿਧੀਆਂ ਬਾਰੇ ਵਿਚਾਰ ਕੀਤੇ ਗਏ। ਇਨ੍ਹਾਂ ਕਾਰਜਾਂ ਨੂੰ ਯੋਜਨਾਬੱਧ ਢੰਗ ਨਾਲ ਨੇਪਰੇ ਚਾੜ੍ਹਨ ਲਈ ਉਨ੍ਹਾਂ ਦੀ ਰੂਪ-ਰੇਖਾ ਤਿਆਰ ਕਰਨ ’ਤੇ ਚਰਚਾ ਕੀਤੀ ਗਈ।
ਇਸ ਮੀਟਿੰਗ ਵਿੱਚ ਕਲੱਬ ਦੇ ਸਕੱਤਰ ਗੌਰਵ ਵਰਮਾ, ਖ਼ਜ਼ਾਨਚੀ ਦਵਿੰਦਰ ਜਿੰਦਲ ਤੋਂ ਇਲਾਵਾ ਚਰਨਜੀਤ ਸਿੰਘ ਭੰਡਾਰੀ, ਗੋਪਾਲ ਗੁਪਤਾ, ਹਰਸ਼ ਸਿੰਗਲਾ, ਸਾਹਿਲ ਗੁਪਤਾ ਮੰਡੀ, ਸਾਹਿਲ ਗੁਪਤਾ, ਅਮਿਤ ਮਿੱਤਲ, ਜਤਿੰਦਰ ਕੁਮਾਰ ਮਿੱਠੂ, ਕਨ੍ਹਈਆ ਗੁਪਤਾ, ਮਨੀਸ਼ ਜੈਨ, ਅਮਿਤ ਗੁਪਤਾ ਅਤੇ ਨਵਦੀਪ ਗੋਇਲ ਸਮੇਤ ਹੋਰ ਮੈਂਬਰ ਹਾਜ਼ਰ ਸਨ।