Skip to content

ਛਪਾਰ ਕਾਨਫ਼ਰੰਸ ਲਈ ਅਕਾਲੀ ਦਲ ਨੇ ਵਿੱਢੀਆਂ ਤਿਆਰੀਆਂ ਚੱਕਰ ਮੀਟਿੰਗ ਵਿੱਚ ਕਾਫ਼ਲੇ ਦੀ ਰਵਾਨਗੀ ਅਤੇ ਵਰਕਰਾਂ ਦੀ ਸ਼ਮੂਲੀਅਤ ਬਾਰੇ ਚਰਚਾ

ਛਪਾਰ ਕਾਨਫ਼ਰੰਸ ਲਈ ਅਕਾਲੀ ਦਲ ਨੇ ਵਿੱਢੀਆਂ ਤਿਆਰੀਆਂ ਚੱਕਰ ਮੀਟਿੰਗ ਵਿੱਚ ਕਾਫ਼ਲੇ ਦੀ ਰਵਾਨਗੀ ਅਤੇ ਵਰਕਰਾਂ ਦੀ ਸ਼ਮੂਲੀਅਤ ਬਾਰੇ ਚਰਚਾ
ਸਾਂਝਾ ਕਰੋ Facebook X WhatsApp Telegram ਈਮੇਲ
View in ePaper

ਜਗਰਾਓਂ, 21 ਸਤੰਬਰ (ਸੰਜੀਵ ਮਲਹੋਤਰਾ): ਸ਼੍ਰੋਮਣੀ ਅਕਾਲੀ ਦਲ ਦੀ 26 ਸਤੰਬਰ ਨੂੰ ਛਪਾਰ ਵਿਖੇ ਹੋਣ ਵਾਲੀ ਪਾਰਟੀ ਕਾਨਫ਼ਰੰਸ ਨੂੰ ਲੈ ਕੇ ਹਲਕਾ ਜਗਰਾਓਂ ਵਿੱਚ ਪਾਰਟੀ ਗਤੀਵਿਧੀਆਂ ਤੇਜ਼ ਹੋ ਗਈਆਂ ਹਨ। ਪਾਰਟੀ ਦੇ ਕੋਰ ਕਮੇਟੀ ਮੈਂਬਰ ਅਤੇ ਹਲਕਾ ਜਗਰਾਓਂ ਦੇ ਇੰਚਾਰਜ ਸਾਬਕਾ ਵਿਧਾਇਕ ਸ. ਐੱਸ. ਆਰ. ਕਲੇਰ ਨੇ ਕਿਹਾ ਕਿ ਛਪਾਰ ਵਿਖੇ ਹੋਣ ਵਾਲੀ ਕਾਨਫ਼ਰੰਸ ਵਿੱਚ ਹਲਕਾ ਜਗਰਾਓਂ ਤੋਂ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਅਤੇ ਵਰਕਰ ਸ਼ਮੂਲੀਅਤ ਕਰਨਗੇ। ਉਹ ਸਰਕਲ ਹਠੂਰ ਦੇ ਪਿੰਡ ਚੱਕਰ ਵਿਖੇ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।

ਮੀਟਿੰਗ ਦੌਰਾਨ ਛਪਾਰ ਕਾਨਫ਼ਰੰਸ ਵਿੱਚ ਸਰਕਲ ਹਠੂਰ ਤੋਂ ਵੱਧ ਤੋਂ ਵੱਧ ਵਰਕਰਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਅਤੇ ਕਾਫ਼ਲੇ ਦੀ ਰਵਾਨਗੀ ਸਬੰਧੀ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਵਰਕਰਾਂ ਨਾਲ ਕਾਨਫ਼ਰੰਸ ਵਿੱਚ ਸ਼ਮੂਲੀਅਤ, ਆਪਸੀ ਤਾਲਮੇਲ ਅਤੇ ਪ੍ਰਬੰਧਾਂ ਸਬੰਧੀ ਚਰਚਾ ਕੀਤੀ ਗਈ।

ਸ. ਐੱਸ. ਆਰ. ਕਲੇਰ ਨੇ ਦੱਸਿਆ ਕਿ ਹਲਕਾ ਜਗਰਾਓਂ ਤੋਂ ਛਪਾਰ ਕਾਨਫ਼ਰੰਸ ਲਈ ਵੱਡਾ ਕਾਫ਼ਲਾ 26 ਸਤੰਬਰ ਨੂੰ ਪਿੰਡ ਰੂਮੀ ਦੀ ਦਾਣਾ ਮੰਡੀ ਤੋਂ ਰਵਾਨਾ ਹੋਵੇਗਾ। ਉਨ੍ਹਾਂ ਕਿਹਾ ਕਿ ਹਲਕੇ ਦੇ ਵੱਖ-ਵੱਖ ਪਿੰਡਾਂ ਤੋਂ ਪਾਰਟੀ ਵਰਕਰ ਇਸ ਕਾਫ਼ਲੇ ਵਿੱਚ ਸ਼ਾਮਲ ਹੋਣਗੇ।

ਇਸ ਮੌਕੇ ਐਸਜੀਪੀਸੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਸਰਕਲ ਪ੍ਰਧਾਨ ਸ. ਰਣਧੀਰ ਸਿੰਘ, ਰਛਪਾਲ ਸਿੰਘ, ਪੰਚ ਰੂਪ ਸਿੰਘ, ਪੰਚ ਮਹਿੰਦਰ ਸਿੰਘ, ਰਾਜੂ ਕਿੰਗਰਾ, ਮੋਹਨ ਸਿੰਘ ਕਿੰਗਰਾ, ਝਲਮਣ ਸਿੰਘ ਬਾਠ, ਮੱਖਣ ਸਿੰਘ, ਗੁਰਮੀਤ ਸਿੰਘ ਫ਼ੌਜੀ, ਕੇਬਲ ਸਿੰਘ, ਦੀਪ ਸਿੰਘ ਬਾਬਾ, ਕਿਸ਼ਨ ਕੁਮਾਰ, ਸਾਧੂ ਸਿੰਘ, ਚੇਤਨ ਸਿੰਘ ਬਾਠ, ਜਤਿੰਦਰ ਸਿੰਘ ਬਾਠ, ਦੀਸਾ ਸੰਧੂ, ਜਗਦੇਵ ਸਿੰਘ ਅਤੇ ਕਾਂਸ਼ੀਰਾਮ ਮੰਗਤ ਸਮੇਤ ਹੋਰ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ।