Skip to content

ਭਾਰਤ ਵਿਕਾਸ ਪ੍ਰੀਸ਼ਦ ਜਗਰਾਓਂ ਸ਼ਾਖਾ ਦਾ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ ਨਵੀਂ ਟੀਮ ਨੇ ਸੰਭਾਲੀ ਜ਼ਿੰਮੇਵਾਰੀ, ਸੇਵਾ ਕਾਰਜ ਵਧਾਉਣ ਦਾ ਦਿੱਤਾ ਸੰਦੇਸ਼

ਭਾਰਤ ਵਿਕਾਸ ਪ੍ਰੀਸ਼ਦ ਜਗਰਾਓਂ ਸ਼ਾਖਾ ਦਾ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ ਨਵੀਂ ਟੀਮ ਨੇ ਸੰਭਾਲੀ ਜ਼ਿੰਮੇਵਾਰੀ, ਸੇਵਾ ਕਾਰਜ ਵਧਾਉਣ ਦਾ ਦਿੱਤਾ ਸੰਦੇਸ਼
ਸਾਂਝਾ ਕਰੋ Facebook X WhatsApp Telegram ਈਮੇਲ
View in ePaper

Jagraon ਜਗਰਾਓਂ — Bharat Vikas Parishad ਜਗਰਾਓਂ ਸ਼ਾਖਾ ਦਾ ਸਹੁੰ ਚੁੱਕ ਸਮਾਗਮ ਸਥਾਨਕ Lion Bhawan Kacha Killa ਵਿਖੇ ਆਯੋਜਿਤ ਕੀਤਾ ਗਿਆ। ਸਮਾਗਮ ਦੌਰਾਨ ਜਗਰਾਓਂ ਸ਼ਾਖਾ ਦੀ ਨਵੀਂ ਕਾਰਜਕਾਰੀ ਟੀਮ ਨੂੰ ਅਹੁਦਿਆਂ ਦੀ ਜ਼ਿੰਮੇਵਾਰੀ ਸੌਂਪੀ ਗਈ।

ਸਮਾਗਮ ਵਿੱਚ ਨਵੇਂ ਪ੍ਰਧਾਨ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਸੈਕਟਰੀ ਸੁਖਦੇਵ ਗਰਗ ਅਤੇ ਕੈਸ਼ੀਅਰ ਸਤੀਸ਼ ਗਰਗ ਸਮੇਤ ਹੋਰ ਅਹੁਦੇਦਾਰਾਂ ਨੂੰ ਰਾਸ਼ਟਰੀ ਸੇਵਾ ਪ੍ਰਮੁੱਖ ਅਰੁਣਾ ਪੁਰੀ ਵੱਲੋਂ ਸਹੁੰ ਚੁਕਾਈ ਗਈ।

ਕਾਰਜਕ੍ਰਮ ਦੀ ਸ਼ੁਰੂਆਤ ਵੰਦੇ ਮਾਤਰਮ ਦੇ ਗਾਇਨ ਅਤੇ ਭਾਰਤ ਮਾਤਾ ਦੇ ਚਿੱਤਰ ਅੱਗੇ ਜੋਤੀ ਪ੍ਰਜਵਲਿਤ ਕਰਕੇ ਕੀਤੀ ਗਈ। ਇਸ ਉਪਰੰਤ ਸੀਨੀਅਰ ਮੈਂਬਰ ਡਾ. ਚੰਦਰ ਮੋਹਨ ਓਹਰੀ ਨੇ ਸਮਾਗਮ ਵਿੱਚ ਪਹੁੰਚੇ ਮਹਿਮਾਨਾਂ ਅਤੇ ਮੈਂਬਰਾਂ ਦਾ ਸਵਾਗਤ ਕੀਤਾ।

ਇਸ ਮੌਕੇ ਡਿਸਟ੍ਰਿਕਟ ਕੋਆਰਡੀਨੇਟਰ ਸੁਮੇਸ਼ ਸ਼ਰਮਾ ਅਤੇ ਡਿਸਟ੍ਰਿਕਟ ਕੋ-ਕੋਆਰਡੀਨੇਟਰ ਆਰ.ਪੀ. ਬਾਂਸਲ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਉਨ੍ਹਾਂ ਸੰਸਥਾ ਵੱਲੋਂ ਪੰਜਾਬ ਖੇਤਰ ਵਿੱਚ ਕੀਤੇ ਜਾ ਰਹੇ ਸਮਾਜਿਕ ਅਤੇ ਸੇਵਾ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਅਤੇ ਜਗਰਾਓਂ ਸ਼ਾਖਾ ਦੀ ਮੈਂਬਰਸ਼ਿਪ ਵਧਾਉਣ ‘ਤੇ ਜ਼ੋਰ ਦਿੱਤਾ।

ਸਮਾਗਮ ਦਾ ਮੰਚ ਸੰਚਾਲਨ ਮਨੀਸ਼ ਚੁੱਘ ਵੱਲੋਂ ਕੀਤਾ ਗਿਆ। ਮੈਂਬਰਾਂ ਦੇ ਮਨੋਰੰਜਨ ਲਈ ਵੱਖ-ਵੱਖ ਗਤੀਵਿਧੀਆਂ ਅਤੇ ਗੇਮਾਂ ਵੀ ਕਰਵਾਈਆਂ ਗਈਆਂ। ਜੇਤੂ ਮੈਂਬਰਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਅਰਵਿੰਦ ਬਾਂਸਲ, ਐਡਵੋਕੇਟ ਬਲਦੇਵ ਗੋਇਲ, ਜਵਾਹਰ ਲਾਲ ਵਰਮਾ, ਲਾਲ ਚੰਦ ਸੋਨੂੰ, ਰਵਿੰਦਰ ਜੈਨ, ਸ਼ਸ਼ੀ ਭੂਸ਼ਨ ਜੈਨ, ਐਡਵੋਕੇਟ ਵਿਵੇਕ ਭਾਰਦਵਾਜ, ਕ੍ਰਿਸ਼ਨ ਵਰਮਾ, ਲਾਕੇਸ਼ ਟੰਡਨ, ਜਤਿੰਦਰ ਅਰੋੜਾ ਮਿੱਠੂ, ਰਾਮ ਕ੍ਰਿਸ਼ਨ ਗੁਪਤਾ, ਮਨੀਸ਼ ਬਾਂਸਲ ਸਮੇਤ ਹੋਰ ਮੈਂਬਰ ਅਤੇ ਪਰਿਵਾਰਿਕ ਸਦੱਸ ਹਾਜ਼ਰ ਸਨ।