Skip to content

ਕੈਪਟਨ ਨਰੇਸ਼ ਵਰਮਾ ਨੇ ਜਨਮਦਿਨ ਬੂਟੇ ਲਗਾ ਕੇ ਮਨਾਇਆ

ਕੈਪਟਨ ਨਰੇਸ਼ ਵਰਮਾ ਨੇ ਜਨਮਦਿਨ ਬੂਟੇ ਲਗਾ ਕੇ ਮਨਾਇਆ
ਸਾਂਝਾ ਕਰੋ Facebook X WhatsApp Telegram ਈਮੇਲ
View in ePaper

ਜਗਰਾਉਂ: ਦਿਨੇਸ਼ ਸ਼ਰਮਾ 

ਉੱਘੇ ਸਮਾਜ ਸੇਵੀ ਕੈਪਟਨ ਨਰੇਸ਼ ਵਰਮਾ ਨੇ ਆਪਣਾ ਜਨਮਦਿਨ ਵਾਤਾਵਰਨ ਸੰਭਾਲ ਨੂੰ ਸਮਰਪਿਤ ਕਰਦਿਆਂ ਗ੍ਰੀਨ ਪੰਜਾਬ ਮਿਸ਼ਨ ਟੀਮ ਦੇ ਸਹਿਯੋਗ ਨਾਲ ਬੂਟੇ ਲਗਾ ਕੇ ਮਨਾਇਆ। ਇਸ ਮੌਕੇ ਉਨ੍ਹਾਂ ਟੀਮ ਨੂੰ ਟਰੀ ਗਾਰਡ ਭੇਂਟ ਕੀਤੇ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਸੰਭਾਲ ਕਰਨ ਦੀ ਅਪੀਲ ਕੀਤੀ।

ਕੈਪਟਨ ਨਰੇਸ਼ ਵਰਮਾ ਨੇ ਕਿਹਾ ਕਿ ਵਾਤਾਵਰਨ ਦੀ ਸੁਰੱਖਿਆ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਰੁੱਖ ਮਨੁੱਖੀ ਜੀਵਨ ਲਈ ਆਕਸੀਜਨ, ਸਾਫ਼ ਹਵਾ ਅਤੇ ਸੰਤੁਲਿਤ ਵਾਤਾਵਰਨ ਦੇ ਮੁੱਖ ਸਰੋਤ ਹਨ। ਇਸ ਲਈ ਹਰ ਵਿਅਕਤੀ ਨੂੰ ਆਪਣੇ ਜੀਵਨ ਦੇ ਖਾਸ ਮੌਕਿਆਂ ਨੂੰ ਵਾਤਾਵਰਨ ਸੰਭਾਲ ਨਾਲ ਜੋੜਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਸਿਰਫ਼ ਬੂਟੇ ਲਗਾ ਦੇਣਾ ਹੀ ਕਾਫ਼ੀ ਨਹੀਂ, ਸਗੋਂ ਉਨ੍ਹਾਂ ਦੀ ਨਿਯਮਤ ਦੇਖਭਾਲ ਅਤੇ ਸੁਰੱਖਿਆ ਕਰਨਾ ਵੀ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ।

ਗ੍ਰੀਨ ਪੰਜਾਬ ਮਿਸ਼ਨ ਟੀਮ ਦੇ ਮੁੱਖ ਸੇਵਾਦਾਰ ਸਤਪਾਲ ਸਿੰਘ ਨੇ ਕੈਪਟਨ ਨਰੇਸ਼ ਵਰਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਜਨਮਦਿਨ ਨੂੰ ਵਾਤਾਵਰਨ ਸੰਭਾਲ ਨਾਲ ਜੋੜਨਾ ਸਮਾਜ ਲਈ ਪ੍ਰੇਰਣਾਦਾਇਕ ਪਹਿਲ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਹੋਰਨਾਂ ਨੂੰ ਵੀ ਰੁੱਖ ਲਗਾਉਣ ਅਤੇ ਕੁਦਰਤ ਦੀ ਸੰਭਾਲ ਲਈ ਪ੍ਰੇਰਿਤ ਕਰਦੇ ਹਨ।

ਸਮਾਗਮ ਦੌਰਾਨ ਮੈਡਮ ਕੰਚਨ ਗੁਪਤਾ, ਮੇਜਰ ਸਿੰਘ ਛੀਨਾ, ਰਾਜਪਾਲ ਜੈਨ, ਹਰ ਨਰਾਇਣ ਸਿੰਘ, ਜਿੰਦਰ ਪਾਲ ਧੀਮਾਨ, ਰਕੇਸ਼ ਮੈਣੀ, ਜਤਿੰਦਰ ਬੰਸਲ, ਕਮਲਦੀਪ ਬੰਸਲ, ਸਕਸ਼ਮ ਜੈਨ, ਸੁਨੀਲ ਬਜਾਜ ਸਮੇਤ ਵੱਡੀ ਗਿਣਤੀ ਵਿੱਚ ਸਮਾਜ ਸੇਵੀਆਂ ਨੇ ਹਾਜ਼ਰੀ ਲਗਵਾਈ ਅਤੇ ਵਾਤਾਵਰਨ ਸੰਭਾਲ ਦਾ ਸੰਦੇਸ਼ ਦਿੱਤਾ।