ਜਗਰਾਉਂ, ਸੰਜੀਵ ਮਲਹੋਤਰਾ — ਸਵਰਗਵਾਸੀ ਅਮਿਤ ਅਰੋੜਾ ਦੀ ਯਾਦ ਵਿੱਚ ਅਰੋੜਾ ਪਰਿਵਾਰ ਵੱਲੋਂ ਲੋਕ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਅਤੇ ਸੀਐੱਮਸੀ ਹਸਪਤਾਲ ਦੀ ਮੈਡੀਕਲ ਸਹਾਇਤਾ ਨਾਲ ਦਿਲ ਦੀਆਂ ਬਿਮਾਰੀਆਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ ਗਿਆ। ਇਹ ਕੈਂਪ ਅਰੋੜਾ ਪ੍ਰਾਪਰਟੀ ਐਡਵਾਈਜ਼ਰ, ਲਿੰਕ ਰੋਡ, ਸਾਹਮਣੇ ਰੇਲਵੇ ਸਟੇਸ਼ਨ, ਜਗਰਾਉਂ ਵਿਖੇ ਲਗਾਇਆ ਗਿਆ।
ਲੋਕ ਸੇਵਾ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਮਦਨ ਲਾਲ ਅਰੋੜਾ, ਸਕੱਤਰ ਡਾ. ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਦੀ ਅਗਵਾਈ ਹੇਠ ਲਗਾਏ ਇਸ ਕੈਂਪ ਵਿੱਚ ਸੀਐੱਮਸੀ ਹਸਪਤਾਲ ਦੇ ਦਿਲ ਦੇ ਰੋਗਾਂ ਦੇ ਮਾਹਿਰ ਡਾ. ਗੁਰਭੇਜ ਸਿੰਘ ਨੇ ਮਰੀਜ਼ਾਂ ਦੀ ਜਾਂਚ ਕੀਤੀ। ਇਸ ਦੌਰਾਨ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਵੀ ਮੁਫ਼ਤ ਮੁਹੱਈਆ ਕਰਵਾਈਆਂ ਗਈਆਂ।
ਕੈਂਪ ਦੌਰਾਨ ਕੁੱਲ 42 ਮਰੀਜ਼ਾਂ ਦੀ ਦਿਲ ਸਬੰਧੀ ਜਾਂਚ ਕੀਤੀ ਗਈ, ਜਦਕਿ 27 ਮਰੀਜ਼ਾਂ ਦੀ ਈਸੀਜੀ ਅਤੇ 23 ਮਰੀਜ਼ਾਂ ਦੇ ਸ਼ੂਗਰ ਟੈਸਟ ਮੁਫ਼ਤ ਕੀਤੇ ਗਏ। ਡਾ. ਗੁਰਭੇਜ ਸਿੰਘ ਨੇ ਮਰੀਜ਼ਾਂ ਨੂੰ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਸਬੰਧੀ ਜਾਗਰੂਕ ਕਰਦਿਆਂ ਦਿਲ ਦੀਆਂ ਬਿਮਾਰੀਆਂ ਦੇ ਲੱਛਣਾਂ ਪ੍ਰਤੀ ਸੁਚੇਤ ਰਹਿਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਸਿਹਤ ਸਬੰਧੀ ਕੋਈ ਲੱਛਣ ਨਜ਼ਰ ਆਉਣ ’ਤੇ ਸਮੇਂ ਸਿਰ ਯੋਗ ਡਾਕਟਰ ਤੋਂ ਸਲਾਹ ਅਤੇ ਇਲਾਜ ਲੈਣਾ ਮਹੱਤਵਪੂਰਨ ਹੈ।
ਇਸ ਮੌਕੇ ਵਾਈਸ ਚੇਅਰਮੈਨ ਸੁਖਜਿੰਦਰ ਸਿੰਘ ਢਿੱਲੋਂ ਅਤੇ ਕੰਵਲ ਕੱਕੜ, ਪ੍ਰੋਜੈਕਟ ਚੇਅਰਮੈਨ ਮਨੋਹਰ ਸਿੰਘ ਟੱਕਰ, ਡਾ. ਭਾਰਤ ਭੂਸ਼ਨ ਬਾਂਸਲ, ਪ੍ਰੋਜੈਕਟ ਕੈਸ਼ੀਅਰ ਰਜੀਵ ਗੁਪਤਾ, ਲਾਕੇਸ਼ ਟੰਡਨ, ਕਪਿਲ ਸ਼ਰਮਾ, ਰਾਜਪਾਲ ਜੈਨ, ਪ੍ਰੇਮ ਚੰਦ ਬਾਂਸਲ, ਕੈਪਟਨ ਨਰੇਸ਼ ਵਰਮਾ ਅਤੇ ਮੁਕੇਸ਼ ਗੁਪਤਾ ਸਮੇਤ ਸੁਸਾਇਟੀ ਦੇ ਮੈਂਬਰ ਹਾਜ਼ਰ ਸਨ।