Skip to content

ਫਿਜ਼ੀਓਥੈਰੇਪੀ ਦਿਵਸ ਮੌਕੇ ਸੀਨੀਅਰ ਸਿਟੀਜ਼ਨ ਭਵਨ ਵਿੱਚ ਸੈਮੀਨਾਰ, ਡਾ. ਸਾਹਿਲ ਦੁਆ ਨੇ ਸੀਨੀਅਰ ਸਿਟੀਜ਼ਨਾਂ ਨੂੰ ਫਿਜ਼ੀਓਥੈਰੇਪੀ ਬਾਰੇ ਕੀਤਾ ਜਾਗਰੂਕ

ਫਿਜ਼ੀਓਥੈਰੇਪੀ ਦਿਵਸ ਮੌਕੇ ਸੀਨੀਅਰ ਸਿਟੀਜ਼ਨ ਭਵਨ ਵਿੱਚ ਸੈਮੀਨਾਰ, ਡਾ. ਸਾਹਿਲ ਦੁਆ ਨੇ ਸੀਨੀਅਰ ਸਿਟੀਜ਼ਨਾਂ ਨੂੰ ਫਿਜ਼ੀਓਥੈਰੇਪੀ ਬਾਰੇ ਕੀਤਾ ਜਾਗਰੂਕ
ਸਾਂਝਾ ਕਰੋ Facebook X WhatsApp Telegram ਈਮੇਲ
View in ePaper

ਜਗਰਾਉਂ ਦਿਨੇਸ਼ ਸ਼ਰਮਾ 

ਫਿਜ਼ੀਓਥੈਰੇਪੀ ਦਿਵਸ ਮੌਕੇ ਡਾ. ਸਾਹਿਲ ਦੁਆ ਫਿਜ਼ੀਓਥੈਰੇਪੀ ਕਲੀਨਿਕ ਵੱਲੋਂ ਸੀਨੀਅਰ ਸਿਟੀਜ਼ਨ ਭਵਨ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿੱਚ ਸੀਨੀਅਰ ਸਿਟੀਜ਼ਨ ਮੈਂਬਰਾਂ ਨੇ ਸ਼ਮੂਲੀਅਤ ਕੀਤੀ ਅਤੇ ਫਿਜ਼ੀਓਥੈਰੇਪੀ ਨਾਲ ਸਬੰਧਤ ਵੱਖ-ਵੱਖ ਸਵਾਲ ਪੁੱਛੇ।

ਮੁੱਖ ਬੁਲਾਰੇ ਡਾ. ਸਾਹਿਲ ਦੁਆ ਨੇ ਫਿਜ਼ੀਓਥੈਰੇਪੀ ਦੀ ਵਿਧੀ ਅਤੇ ਇਸ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕਈ ਮਸਕਿਊਲੋਸਕੈਲੇਟਲ ਅਤੇ ਨਿਊਰੋਲੋਜੀਕਲ ਸਮੱਸਿਆਵਾਂ ਵਿੱਚ ਡਾਕਟਰੀ ਮੁਲਾਂਕਣ ਤੋਂ ਬਾਅਦ ਫਿਜ਼ੀਓਥੈਰੇਪੀ ਲਾਭਦਾਇਕ ਹੋ ਸਕਦੀ ਹੈ। ਉਨ੍ਹਾਂ ਨੇ ਗਰਦਨ ਅਤੇ ਕਮਰ ਦੇ ਦਰਦ, ਜੋੜਾਂ ਤੇ ਮੋਢੇ ਦੀਆਂ ਸਮੱਸਿਆਵਾਂ ਅਤੇ ਸਟ੍ਰੋਕ ਤੋਂ ਬਾਅਦ ਦੀ ਰਿਹੈਬਿਲਿਟੇਸ਼ਨ ਆਦਿ ਬਾਰੇ ਜਾਣਕਾਰੀ ਦਿੱਤੀ।

ਡਾ. ਸਾਹਿਲ ਦੁਆ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਕਿਸੇ ਵੀ ਸਰੀਰਕ ਸਮੱਸਿਆ ਲਈ ਯੋਗਤਾ ਪ੍ਰਾਪਤ ਅਤੇ ਤਜਰਬੇਕਾਰ ਫਿਜ਼ੀਓਥੈਰੇਪਿਸਟ ਜਾਂ ਸਬੰਧਤ ਮੈਡੀਕਲ ਮਾਹਿਰ ਦੀ ਸਲਾਹ ਲੈਣੀ ਚਾਹੀਦੀ ਹੈ ਅਤੇ ਅਣਅਧਿਕਾਰਤ ਵਿਅਕਤੀਆਂ ਤੋਂ ਇਲਾਜ ਕਰਵਾਉਣ ਤੋਂ ਬਚਣਾ ਚਾਹੀਦਾ ਹੈ।

ਸੀਨੀਅਰ ਸਿਟੀਜ਼ਨ ਸੰਸਥਾ ਦੇ ਸਕੱਤਰ ਸ਼ਸ਼ੀ ਭੂਸ਼ਣ ਜੈਨ ਨੇ ਕਿਹਾ ਕਿ ਸਮਾਜ ਵਿੱਚ ਸਿਹਤ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਅਜਿਹੇ ਸੈਮੀਨਾਰ ਸਮੇਂ-ਸਮੇਂ ’ਤੇ ਕਰਵਾਏ ਜਾਣੇ ਚਾਹੀਦੇ ਹਨ। ਉਨ੍ਹਾਂ ਆਪਣੇ ਤਜਰਬੇ ਸਾਂਝੇ ਕਰਦਿਆਂ ਫਿਜ਼ੀਓਥੈਰੇਪੀ ਰਾਹੀਂ ਇਲਾਜ ਅਤੇ ਰਿਹੈਬਿਲਿਟੇਸ਼ਨ ਤੋਂ ਲਾਭ ਪ੍ਰਾਪਤ ਕਰਨ ਵਾਲੇ ਲੋਕਾਂ ਦਾ ਵੀ ਜ਼ਿਕਰ ਕੀਤਾ।

ਡਾ. ਸੁਦਰਸ਼ਨ ਸ਼ਰਮਾ ਨੇ ਸੁਝਾਅ ਦਿੱਤਾ ਕਿ ਅਜਿਹੇ ਜਾਗਰੂਕਤਾ ਸੈਮੀਨਾਰ ਨੌਜਵਾਨਾਂ ਲਈ ਵੀ ਕਰਵਾਏ ਜਾਣ। ਇਸ ਸੁਝਾਅ ਨਾਲ ਹਾਜ਼ਰ ਮੈਂਬਰਾਂ ਨੇ ਸਹਿਮਤੀ ਪ੍ਰਗਟਾਈ।

ਸੈਮੀਨਾਰ ਦੌਰਾਨ ਸੀਨੀਅਰ ਸਿਟੀਜ਼ਨ ਮੈਂਬਰਾਂ ਵੱਲੋਂ ਵੱਖ-ਵੱਖ ਸਰੀਰਕ ਸਮੱਸਿਆਵਾਂ ਸਬੰਧੀ ਡਾ. ਸਾਹਿਲ ਦੁਆ ਕੋਲੋਂ ਸਵਾਲ ਪੁੱਛੇ ਗਏ, ਜਿਨ੍ਹਾਂ ਦੇ ਉਨ੍ਹਾਂ ਵੱਲੋਂ ਵਿਸਥਾਰ ਨਾਲ ਜਵਾਬ ਦਿੱਤੇ ਗਏ ਅਤੇ ਫਿਜ਼ੀਓਥੈਰੇਪੀ ਦੀ ਭੂਮਿਕਾ ਬਾਰੇ ਸਮਝਾਇਆ ਗਿਆ।

ਇਸ ਮੌਕੇ ਪ੍ਰਧਾਨ ਮਦਨ ਲਾਲ ਬਾਂਸਲ, ਸਕੱਤਰ ਸ਼ਸ਼ੀ ਭੂਸ਼ਣ ਜੈਨ, ਪਬਲਿਕ ਰਿਲੇਸ਼ਨ ਅਫ਼ਸਰ ਲਲਿਤ ਅੱਗਰਵਾਲ, ਪੈਟਰਨ ਪ੍ਰੇਮ ਚੰਦ ਗਰਗ, ਜੁਆਇੰਟ ਸਕੱਤਰ ਰਵਿੰਦਰ ਜੈਸਵਾਲ, ਜੁਆਇੰਟ ਕੈਸ਼ੀਅਰ ਨਰੇਸ਼ ਗੁਪਤਾ, ਮੀਤ ਪ੍ਰਧਾਨ ਅੰਮ੍ਰਿਤ ਲਾਲ ਗੋਇਲ ਸਮੇਤ ਵੱਡੀ ਗਿਣਤੀ ਵਿੱਚ ਮੈਂਬਰ ਹਾਜ਼ਰ ਸਨ।