Skip to content

ਜਗਰਾਉਂ ਵਿੱਚ ਕਾਰ ਸਵਾਰ ਵਿਅਕਤੀ ਦੀ ਹਾਲਤ ਨੇ ਮਚਾਇਆ ਹੰਗਾਮਾ ਵਿਅਕਤੀ ਦੀ ਹਾਲਤ ਬਾਰੇ ਲੋਕਾਂ ਨੇ ਜਤਾਇਆ ਨਸ਼ੇ ਦਾ ਸ਼ੱਕ , ਮੌਕੇ ਤੇ ਪੁੱਜੀ ਪੁਲਿਸ

ਜਗਰਾਉਂ ਵਿੱਚ ਕਾਰ ਸਵਾਰ ਵਿਅਕਤੀ ਦੀ ਹਾਲਤ ਨੇ ਮਚਾਇਆ ਹੰਗਾਮਾ ਵਿਅਕਤੀ ਦੀ ਹਾਲਤ ਬਾਰੇ ਲੋਕਾਂ ਨੇ ਜਤਾਇਆ ਨਸ਼ੇ ਦਾ ਸ਼ੱਕ , ਮੌਕੇ ਤੇ ਪੁੱਜੀ ਪੁਲਿਸ
ਸਾਂਝਾ ਕਰੋ Facebook X WhatsApp Telegram ਈਮੇਲ
View in ePaper

ਜਗਰਾਉਂ, 3 ਸਤੰਬਰ: ਦਿਨੇਸ਼ ਸ਼ਰਮਾ

ਜਗਰਾਉਂ ਸ਼ਹਿਰ ਦੇ ਮੇਨ ਦਰਵਾਜ਼ੇ ਨੇੜੇ ਦੇਰ ਸ਼ਾਮ ਉਸ ਵੇਲੇ ਹੰਗਾਮੇ ਵਾਲੀ ਸਥਿਤੀ ਬਣ ਗਈ, ਜਦੋਂ ਇੱਕ ਵਿਅਕਤੀ ਕਥਿਤ ਤੌਰ ’ਤੇ ਨਸ਼ੇ ਦੀ ਹਾਲਤ ਵਿੱਚ ਇਟਿਓਸ ਕਾਰ ਵਿੱਚ ਬੈਠਾ ਮਿਲਿਆ। ਲੋਕਾਂ ਦੇ ਕਹਿਣ ’ਤੇ ਕਾਰ ਤੋਂ ਬਾਹਰ ਆਉਣ ਮਗਰੋਂ ਉਹ ਤੁਰਦਿਆਂ ਕਈ ਵਾਰ ਸੜਕ ’ਤੇ ਡਿੱਗਿਆ।

ਮੌਕੇ ’ਤੇ ਮੌਜੂਦ ਲੋਕਾਂ ਅਨੁਸਾਰ ਵਿਅਕਤੀ ਨੂੰ ਸੰਭਾਲ ਕੇ ਨੇੜਲੀ ਪਾਰਕਿੰਗ ਵਿੱਚ ਮੰਜੇ ’ਤੇ ਲਿਟਾਇਆ ਗਿਆ। ਲੋਕਾਂ ਨੇ ਕਾਰ ਨੂੰ ਸੁਰੱਖਿਅਤ ਢੰਗ ਨਾਲ ਸਾਈਡ ’ਤੇ ਕਰਨ ਲਈ ਉਸ ਤੋਂ ਚਾਬੀ ਮੰਗੀ, ਪਰ ਉਸ ਨੇ ਚਾਬੀ ਦੇਣ ਤੋਂ ਇਨਕਾਰ ਕਰ ਦਿੱਤਾ।

ਲੋਕਾਂ ਮੁਤਾਬਕ ਵਿਅਕਤੀ ਦੀ ਹਾਲਤ ਇਸ ਕਦਰ ਅਸਥਿਰ ਦਿਖਾਈ ਦੇ ਰਹੀ ਸੀ ਕਿ ਉਹ ਮੰਜੇ ’ਤੇ ਬੈਠਣ ਵਿੱਚ ਵੀ ਅਸਮਰੱਥ ਸੀ।

ਘਟਨਾ ਦੀ ਸੂਚਨਾ ਜਗਰਾਉਂ ਦੇ ਸਿਟੀ ਥਾਣੇ ਨੂੰ ਦਿੱਤੀ ਗਈ। ਇਸ ਤੋਂ ਬਾਅਦ ਪੀਸੀਆਰ ਦੇ ਦੋ ਮੁਲਾਜ਼ਮ ਮੌਕੇ ’ਤੇ ਪਹੁੰਚੇ ਮੌਕੇ ਤੇ ਪੁੱਜੇ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਉਸ ਵਿਅਕਤੀ ਦੀ ਕਾਰ ਪਾਰਕਿੰਗ ਵਿੱਚ ਲਗਾ ਦਿੱਤੀ ਗਈ ਹੈ ਅਤੇ ਵਿਅਕਤੀ ਨੂੰ ਪੁਲਿਸ ਮੈਡੀਕਲ ਕਰਵਾਉਣ ਦੇ ਲਈ ਆਪਣੇ ਨਾਲ ਲੈ ਕੇ ਜਾ ਰਹੀ ਹੈ ਤਾਂ ਜੋ ਇਹ ਪਤਾ ਲੱਗ ਸਕੇ ਕਿ ਉਸਨੇ ਕਿਹੜਾ ਦਾ ਨਸ਼ਾ ਕੀਤਾ ਹੈ।

ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਵਿਅਕਤੀ ਨੇ ਕਿਹੜਾ ਨਸ਼ਾ ਕੀਤਾ ਹੋਇਆ ਸੀ ਜਾਂ ਪੁਲਿਸ ਵੱਲੋਂ ਉਸ ਖ਼ਿਲਾਫ਼ ਕੀ ਕਾਨੂੰਨੀ ਕਾਰਵਾਈ ਕੀਤੀ ਗਈ ਹੈ। ਇਸ ਸਬੰਧੀ ਪੁਲਿਸ ਦੀ ਅਧਿਕਾਰਤ ਪੁਸ਼ਟੀ ਹੋਣੀ ਬਾਕੀ ਹੈ।

ਘਟਨਾ ਤੋਂ ਬਾਅਦ ਸ਼ਹਿਰ ਵਿੱਚ ਨਸ਼ਿਆਂ ਦੀ ਸਮੱਸਿਆ ਅਤੇ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਦੀ ਪ੍ਰਭਾਵਸ਼ੀਲਤਾ ਨੂੰ ਲੈ ਕੇ ਚਰਚਾ ਛਿੜ ਗਈ ਹੈ।