Skip to content

ਜਗਰਾਉਂ ’ਚ 13 ਹਜ਼ਾਰ ਸਰਟੀਫਿਕੇਟ ਲੰਬਿਤ, ਸੇਵਾਵਾਂ ’ਤੇ ਸਵਾਲ

ਜਗਰਾਉਂ ’ਚ 13 ਹਜ਼ਾਰ ਸਰਟੀਫਿਕੇਟ ਲੰਬਿਤ, ਸੇਵਾਵਾਂ ’ਤੇ ਸਵਾਲ
ਸਾਂਝਾ ਕਰੋ Facebook X WhatsApp Telegram ਈਮੇਲ
View in ePaper

ਐੱਸ.ਡੀ.ਐੱਮ. ਨੇ ਵੱਖਰਾ ਸਟਾਫ਼ ਲਗਾ ਕੇ ਜਲਦ ਨਿਪਟਾਰੇ ਦਾ ਭਰੋਸਾ ਦਿੱਤਾ

ਜਗਰਾਉਂ: ਜਗਰਾਉਂ ਵਿੱਚ ਕਰੀਬ 13 ਹਜ਼ਾਰ ਸਰਟੀਫਿਕੇਟ ਪੋਰਟਲ ’ਤੇ ਲੰਬਿਤ ਹੋਣ ਦੀ ਜਾਣਕਾਰੀ ਸਾਹਮਣੇ ਆਉਣ ਨਾਲ ਸਰਕਾਰੀ ਸੇਵਾਵਾਂ ਦੀ ਰਫ਼ਤਾਰ ਅਤੇ ਲੋਕਾਂ ਨੂੰ ਸਮੇਂ ਸਿਰ ਜ਼ਰੂਰੀ ਦਸਤਾਵੇਜ਼ ਮਿਲਣ ’ਤੇ ਸਵਾਲ ਖੜ੍ਹੇ ਹੋਏ ਹਨ।

ਲੰਬਿਤ ਮਾਮਲਿਆਂ ਵਿੱਚ ਆਮਦਨ, ਐੱਸ.ਸੀ. ਜਾਤੀ, ਜਨਮ ਅਤੇ ਮੌਤ ਸਰਟੀਫਿਕੇਟ ਸਮੇਤ ਹੋਰ ਜ਼ਰੂਰੀ ਦਸਤਾਵੇਜ਼ ਸ਼ਾਮਲ ਦੱਸੇ ਜਾ ਰਹੇ ਹਨ। ਲੋਕਾਂ ਮੁਤਾਬਕ ਅਰਜ਼ੀਆਂ ਜਮ੍ਹਾਂ ਹੋਣ ਦੇ ਬਾਵਜੂਦ ਕਈ ਸਰਟੀਫਿਕੇਟ ਜਾਰੀ ਹੋਣ ਵਿੱਚ ਹਫ਼ਤੇ ਜਾਂ ਮਹੀਨੇ ਲੱਗ ਰਹੇ ਹਨ।

ਸਕਾਲਰਸ਼ਿਪ ਲਈ ਅਰਜ਼ੀਆਂ ਦੀ ਆਖਰੀ ਮਿਤੀ ਅਗਸਤ ਵਿੱਚ ਹੋਣ ਕਾਰਨ ਆਮਦਨ ਸਰਟੀਫਿਕੇਟਾਂ ਦੀ ਉਡੀਕ ਕਰ ਰਹੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਚਿੰਤਾ ਵਧੀ ਹੈ। ਜਿਨ੍ਹਾਂ ਪਰਿਵਾਰਾਂ ਲਈ ਸਰਕਾਰੀ ਵਜ਼ੀਫ਼ਾ ਬੱਚਿਆਂ ਦੀ ਪੜ੍ਹਾਈ ਦਾ ਮਹੱਤਵਪੂਰਨ ਸਹਾਰਾ ਹੈ, ਉਨ੍ਹਾਂ ਲਈ ਸਮੇਂ ਸਿਰ ਦਸਤਾਵੇਜ਼ ਨਾ ਮਿਲਣਾ ਗੰਭੀਰ ਮੁਸ਼ਕਲ ਬਣ ਸਕਦਾ ਹੈ।

ਇਸੇ ਤਰ੍ਹਾਂ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਸਮੇਤ ਹੋਰ ਸਰਕਾਰੀ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਲੋੜੀਂਦੇ ਐੱਸ.ਸੀ. ਜਾਤੀ ਸਰਟੀਫਿਕੇਟਾਂ ਦੀ ਦੇਰੀ ਸਬੰਧੀ ਵੀ ਲੋਕਾਂ ਵੱਲੋਂ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ।

ਮਾਮਲਾ ਐੱਸ.ਡੀ.ਐੱਮ. ਜਗਰਾਉਂ ਬਾਦਲਦੀਨ ਦੇ ਧਿਆਨ ਵਿੱਚ ਲਿਆਂਦੇ ਜਾਣ ’ਤੇ ਉਨ੍ਹਾਂ ਵੱਲੋਂ ਪੋਰਟਲ ਵਿੱਚ ਲਗਭਗ 13,000 ਸਰਟੀਫਿਕੇਟ ਲੰਬਿਤ ਹੋਣ ਦੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਰਟੀਫਿਕੇਟਾਂ ਦਾ ਜਲਦ ਨਿਪਟਾਰਾ ਕਰਨ ਲਈ ਵੱਖਰਾ ਸਟਾਫ਼ ਲਗਾ ਕੇ ਕੰਮ ਮੁਕੰਮਲ ਕਰਵਾਇਆ ਜਾਵੇਗਾ।

ਹੁਣ ਮੁੱਖ ਸਵਾਲ ਇਹ ਹੈ ਕਿ ਲੰਬਿਤ ਸਰਟੀਫਿਕੇਟਾਂ ਕਾਰਨ ਜੇਕਰ ਕਿਸੇ ਵਿਦਿਆਰਥੀ ਜਾਂ ਨਾਗਰਿਕ ਨੂੰ ਸਰਕਾਰੀ ਯੋਜਨਾ ਦਾ ਲਾਭ ਲੈਣ ਵਿੱਚ ਮੁਸ਼ਕਲ ਆਈ ਹੈ ਤਾਂ ਉਸ ਨੂੰ ਕੀ ਰਾਹਤ ਮਿਲੇਗੀ। ਨਾਲ ਹੀ ਇਹ ਵੀ ਦੇਖਣਾ ਹੋਵੇਗਾ ਕਿ 13 ਹਜ਼ਾਰ ਲੰਬਿਤ ਮਾਮਲਿਆਂ ਦਾ ਨਿਪਟਾਰਾ ਕਿੰਨੀ ਤੇਜ਼ੀ ਨਾਲ ਹੁੰਦਾ ਹੈ।