ਹਠੂਰ: ਥਾਣਾ ਹਠੂਰ ਦੀ ਪੁਲਿਸ ਵੱਲੋਂ ਵੱਖ-ਵੱਖ ਮੁਕੱਦਮਿਆਂ ਵਿੱਚ ਕਾਰਵਾਈ ਕਰਦਿਆਂ ਕੁੱਲ 14 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਥਾਣਾ ਹਠੂਰ ਦੇ ਮੁਖੀ ਐਸਆਈ ਗੁਰਸੇਵਕ ਸਿੰਘ ਵੱਲੋਂ ਸਾਂਝੀ ਕੀਤੀ ਗਈ।
ਥਾਣਾ ਮੁਖੀ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਮੁਕੱਦਮਾ ਨੰਬਰ 157 ਮਿਤੀ 07.09.2026, ਧਾਰਾ 22-61-85 ਐਨਡੀਪੀਐਸ ਐਕਟ ਤਹਿਤ ਹਰਪ੍ਰੀਤ ਸਿੰਘ ਉਰਫ ਹੈਪੀ ਪ੍ਰਧਾਨ, ਗੁਰਪ੍ਰੀਤ ਸਿੰਘ ਉਰਫ ਗੋਪੀ, ਜਗਜੀਵਨਜੋਤ ਸਿੰਘ ਉਰਫ ਜੀਵਨ, ਅਰਸਦੀਪ ਸਿੰਘ ਉਰਫ ਅਰਸ, ਅਵਤਾਰ ਸਿੰਘ ਉਰਫ ਨੂਟੀ, ਜਸਪ੍ਰੀਤ ਸਿੰਘ ਉਰਫ ਟੋਨਾ, ਵਾਸੀਆਨ ਪਿੰਡ ਰਸੂਲਪੁਰ, ਗੁਰਤੇਜ ਸਿੰਘ ਉਰਫ ਤੇਜਾ, ਜਗਦੇਵ ਸਿੰਘ ਉਰਫ ਦੇਬੀ, ਕੁਲਵੰਤ ਸਿੰਘ ਉਰਫ ਕਾਕਾ, ਵਾਸੀਆਨ ਪਿੰਡ ਮਾਣੰਕੇ ਅਤੇ ਕਰਮਜੀਤ ਸਿੰਘ ਉਰਫ ਵਿੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਇਸੇ ਤਰ੍ਹਾਂ ਮੁਕੱਦਮਾ ਨੰਬਰ 155 ਮਿਤੀ 04.09.2026, ਧਾਰਾ 22-61-85 ਐਨਡੀਪੀਐਸ ਐਕਟ ਤਹਿਤ ਰਵੀ ਕੁਮਾਰ ਉਰਫ ਰਵੀ ਅਤੇ ਯਾਕੂਬ ਮੁਹੰਮਦ ਉਰਫ ਜਗਰੂਪ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਕੇ ਗ੍ਰਿਫ਼ਤਾਰ ਕੀਤਾ ਗਿਆ।
ਇਸ ਤੋਂ ਇਲਾਵਾ ਲੜਾਈ-ਝਗੜੇ ਨਾਲ ਸਬੰਧਤ ਮੁਕੱਦਮਾ ਨੰਬਰ 128 ਮਿਤੀ 16.12.2024 ਵਿੱਚ ਧਾਰਾ 296, 75, 191(3), 190, 351(1), 351(3) ਬੀਐਨਐਸ ਅਤੇ ਵਾਧਾ ਧਾਰਾ 117(1), 115(2), 238 ਬੀਐਨਐਸ ਤਹਿਤ ਸਤਨਾਮ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਨੱਥੋਵਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਉਥੇ ਹੀ ਮੁਕੱਦਮਾ ਨੰਬਰ 98 ਮਿਤੀ 12.06.2026, ਧਾਰਾ 118(1), 351(2), 3(5) ਬੀਐਨਐਸ ਤਹਿਤ ਗੁਰਤੇਜ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਭੰਮੀਪੁਰਾ ਕਲਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।