Skip to content

ਭਾਜਪਾ ਦੀ ਨਵੀਂ ਰਾਸ਼ਟਰੀ ਟੀਮ ਦਾ ਐਲਾਨ, ਮਨਪ੍ਰੀਤ ਬਾਦਲ ਨੂੰ ਰਾਸ਼ਟਰੀ ਉਪ ਪ੍ਰਧਾਨ ਤੇ ਤਰੁਣ ਚੁੱਘ ਨੂੰ ਕੇਂਦਰੀ ਦਫ਼ਤਰ ਇੰਚਾਰਜ ਦੀ ਜ਼ਿੰਮੇਵਾਰੀ

ਭਾਜਪਾ ਦੀ ਨਵੀਂ ਰਾਸ਼ਟਰੀ ਟੀਮ ਦਾ ਐਲਾਨ, ਮਨਪ੍ਰੀਤ ਬਾਦਲ ਨੂੰ ਰਾਸ਼ਟਰੀ ਉਪ ਪ੍ਰਧਾਨ ਤੇ ਤਰੁਣ ਚੁੱਘ ਨੂੰ ਕੇਂਦਰੀ ਦਫ਼ਤਰ ਇੰਚਾਰਜ ਦੀ ਜ਼ਿੰਮੇਵਾਰੀ
ਸਾਂਝਾ ਕਰੋ Facebook X WhatsApp Telegram ਈਮੇਲ
View in ePaper

ਪੰਜਾਬ ਦੇ ਦੋ ਆਗੂਆਂ ਨੂੰ ਮਿਲੀਆਂ ਅਹਿਮ ਕੌਮੀ ਜ਼ਿੰਮੇਵਾਰੀਆਂ, ਨਵੀਂ ਟੀਮ ਵਿੱਚ ਕਈ ਵੱਡੇ ਚਿਹਰੇ ਸ਼ਾਮਲ  

  

ਨਵੀਂ ਦਿੱਲੀ, 17 ਅਗਸਤ: ਦਿਨੇਸ਼ ਸ਼ਰਮਾ/ ਸੰਜੀਵ ਮਲਹੋਤਰਾ

ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਵੱਲੋਂ ਪਾਰਟੀ ਦੀ ਨਵੀਂ ਰਾਸ਼ਟਰੀ ਟੀਮ ਦਾ ਐਲਾਨ ਕੀਤਾ ਗਿਆ ਹੈ। ਜਾਰੀ ਕੀਤੇ ਗਏ ਅਧਿਕਾਰਤ ਪ੍ਰੈੱਸ ਰਿਲੀਜ਼ ਅਨੁਸਾਰ ਨਵੀਆਂ ਨਿਯੁਕਤੀਆਂ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੀਆਂ।  

 ਨਵੀਂ ਕੌਮੀ ਟੀਮ ਵਿੱਚ ਪੰਜਾਬ ਨੂੰ ਵੀ ਅਹਿਮ ਨੁਮਾਇੰਦਗੀ ਮਿਲੀ ਹੈ। ਸਰਦਾਰ ਮਨਪ੍ਰੀਤ ਸਿੰਘ ਬਾਦਲ ਨੂੰ ਭਾਜਪਾ ਦਾ ਰਾਸ਼ਟਰੀ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦਾ ਨਾਮ ਰਾਸ਼ਟਰੀ ਉਪ ਪ੍ਰਧਾਨਾਂ ਦੀ ਸੂਚੀ ਵਿੱਚ ਪੰਜਾਬ ਨਾਲ ਦਰਜ ਹੈ।  

 ਇਸੇ ਤਰ੍ਹਾਂ ਪੰਜਾਬ ਨਾਲ ਸਬੰਧਤ ਸ਼੍ਰੀ ਤਰੁਣ ਚੁੱਘ ਨੂੰ ਭਾਜਪਾ ਦੇ ਕੇਂਦਰੀ ਦਫ਼ਤਰ ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਪ੍ਰੈੱਸ ਰਿਲੀਜ਼ ਵਿੱਚ ਕੇਂਦਰੀ ਦਫ਼ਤਰ ਸਕੱਤਰ ਵਜੋਂ ਮਹਿੰਦਰ ਪਾਂਡੇ ਦਾ ਨਾਮ ਵੀ ਦਰਜ ਕੀਤਾ ਗਿਆ ਹੈ।  

 ਭਾਜਪਾ ਵੱਲੋਂ ਐਲਾਨੀ ਨਵੀਂ ਟੀਮ ਵਿੱਚ ਰਾਸ਼ਟਰੀ ਉਪ ਪ੍ਰਧਾਨਾਂ ਤੋਂ ਇਲਾਵਾ ਰਾਸ਼ਟਰੀ ਸਕੱਤਰ, ਰਾਸ਼ਟਰੀ ਜਨਰਲ ਸਕੱਤਰ ਅਤੇ ਸੰਗਠਨ ਨਾਲ ਜੁੜੀਆਂ ਹੋਰ ਅਹਿਮ ਜ਼ਿੰਮੇਵਾਰੀਆਂ ਵੀ ਸ਼ਾਮਲ ਕੀਤੀਆਂ ਗਈਆਂ ਹਨ। ਰਾਸ਼ਟਰੀ ਸਕੱਤਰਾਂ ਦੀ ਸੂਚੀ ਵਿੱਚ ਕਵਿਤਾ ਪਾਟੀਦਾਰ, ਕੇ. ਸੁਰੇਂਦਰਨ, ਡਾ. ਭੋਲਾ ਸਿੰਘ, ਡਾ. ਸੰਦੀਪ ਪਾਠਕ, ਸੰਗੀਤਾ ਯਾਦਵ, ਅਨਿਲ ਐਂਟਨੀ ਸਮੇਤ ਕਈ ਨਾਮ ਸ਼ਾਮਲ ਹਨ।  

 ਇਸ ਤੋਂ ਇਲਾਵਾ ਬੀ.ਐੱਲ. ਸੰਤੋਸ਼ ਨੂੰ ਰਾਸ਼ਟਰੀ ਜਨਰਲ ਸਕੱਤਰ (ਸੰਗਠਨ) ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਜਦਕਿ ਸ਼ਿਵਪ੍ਰਕਾਸ਼ ਅਤੇ ਸੌਦਾਨ ਸਿੰਘ ਨੂੰ ਰਾਸ਼ਟਰੀ ਸੰਯੁਕਤ ਜਨਰਲ ਸਕੱਤਰ (ਸੰਗਠਨ) ਬਣਾਇਆ ਗਿਆ ਹੈ। ਰਾਸ਼ਟਰੀ ਜਨਰਲ ਸਕੱਤਰਾਂ ਦੀ ਸੂਚੀ ਵਿੱਚ ਵਿਨੋਦ ਤਾਵੜੇ, ਸੁਨੀਲ ਬਾਂਸਲ, ਬਿਪਲਬ ਕੁਮਾਰ ਦੇਬ, ਸਮ੍ਰਿਤੀ ਸਮਰਿਤੀ ਇਰਾਨੀ, ਡਾ. ਸਤੀਸ਼ ਪੂਨੀਆ, ਗਜੇਂਦਰ ਪਟੇਲ, ਹਰੀਸ਼ ਦਿਵੇਦੀ ਅਤੇ ਸੰਜੇ ਭਾਟੀਆ ਦੇ ਨਾਮ ਦਰਜ ਹਨ।  

 ਭਾਜਪਾ ਦੀ ਇਸ ਨਵੀਂ ਰਾਸ਼ਟਰੀ ਟੀਮ ਦੇ ਐਲਾਨ ਨਾਲ ਪੰਜਾਬ ਤੋਂ ਮਨਪ੍ਰੀਤ ਸਿੰਘ ਬਾਦਲ ਅਤੇ ਤਰੁਣ ਚੁੱਘ ਨੂੰ ਮਿਲੀਆਂ ਅਹਿਮ ਜ਼ਿੰਮੇਵਾਰੀਆਂ ਖ਼ਾਸ ਤੌਰ ’ਤੇ ਚਰਚਾ ਦਾ ਵਿਸ਼ਾ ਬਣੀਆਂ ਹਨ