ਜਗਰਾਉਂ, 16 ਮਈ:
ਪ੍ਰਾਪਤ ਦਸਤਾਵੇਜ਼ ਅਨੁਸਾਰ ਨਗਰ ਕੌਂਸਲ ਜਗਰਾਉਂ ਦੀਆਂ 2026 ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਹ ਸੂਚੀ ਸਾਬਕਾ ਵਿਧਾਇਕ ਐੱਸ.ਆਰ. ਕਲੇਰ ਦੇ ਲੈਟਰਹੈੱਡ ‘ਤੇ ਜਾਰੀ ਕੀਤੀ ਗਈ ਦਿਖਾਈ ਦੇ ਰਹੀ ਹੈ, ਜਿਸ ਵਿੱਚ ਜਗਰਾਉਂ ਦੇ 23 ਵਾਰਡਾਂ ਲਈ ਉਮੀਦਵਾਰਾਂ ਦੇ ਨਾਮ ਦਰਜ ਹਨ।
ਜਾਰੀ ਸੂਚੀ ਅਨੁਸਾਰ ਵਾਰਡ ਨੰਬਰ 1 ਤੋਂ ਗੁਰਦੀਪ ਕੌਰ, ਵਾਰਡ ਨੰਬਰ 2 ਤੋਂ ਤਜਿੰਦਰ ਸਿੰਘ ਜੱਸਲ, ਵਾਰਡ ਨੰਬਰ 3 ਤੋਂ ਗੁਰਪ੍ਰੀਤ ਕੌਰ ਅਤੇ ਵਾਰਡ ਨੰਬਰ 4 ਤੋਂ ਦਵਿੰਦਰਜੀਤ ਸਿੰਘ ਸਿੱਧੂ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ। ਇਸੇ ਤਰ੍ਹਾਂ ਵਾਰਡ ਨੰਬਰ 5 ਤੋਂ ਛਿੰਦਰਪਾਲ ਕੌਰ ਸਰਾਂ, ਵਾਰਡ ਨੰਬਰ 6 ਤੋਂ ਡਾ.ਅਮਰਜੀਤ ਸਿੰਘ ਅਤੇ ਵਾਰਡ ਨੰਬਰ 7 ਤੋਂ ਹਰਪ੍ਰੀਤ ਕੌਰ ਦੇ ਨਾਮ ਵੀ ਸੂਚੀ ਵਿੱਚ ਸ਼ਾਮਲ ਹਨ।
ਵਾਰਡ ਨੰਬਰ 8 ਤੋਂ ਸ਼ੰਕਰ ਰਾਮ, ਵਾਰਡ ਨੰਬਰ 9 ਤੋਂ ਨਰਿੰਦਰਜੀਤ ਕੌਰ, ਵਾਰਡ ਨੰਬਰ 10 ਤੋਂ ਸਰਬਜੀਤ ਸਿੰਘ ਗਰਚਾ, ਵਾਰਡ ਨੰਬਰ 11 ਤੋਂ ਜਿੰਦਰ ਸਿੰਘ ਅਤੇ ਵਾਰਡ ਨੰਬਰ 12 ਤੋਂ ਧਰਮ ਸਿੰਘ ਨੂੰ ਟਿਕਟ ਦਿੱਤੀ ਗਈ ਹੈ।
ਇਸੇ ਤਰ੍ਹਾਂ ਵਾਰਡ ਨੰਬਰ 13 ਤੋਂ ਚਰਨਜੀਤ ਕੌਰ, ਵਾਰਡ ਨੰਬਰ 14 ਤੋਂ ਪਰਮਿੰਦਰ ਸਿੰਘ ਆਸ਼ਾ, ਵਾਰਡ ਨੰਬਰ 15 ਤੋਂ ਕੁਲਵੰਤ ਕੌਰ, ਵਾਰਡ ਨੰਬਰ 16 ਤੋਂ ਵਿਕਰਮ ਕੁਮਾਰ ਅਤੇ ਵਾਰਡ ਨੰਬਰ 17 ਤੋਂ ਪਰਦੀਪ ਕੌਰ ਢਿੱਲੋ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਸੂਚੀ ਅਨੁਸਾਰ ਵਾਰਡ ਨੰਬਰ 18 ਤੋਂ ਅਸ਼ੋਕ ਕੁਮਾਰ, ਵਾਰਡ ਨੰਬਰ 19 ਤੋਂ ਲਲਤਾ, ਵਾਰਡ ਨੰਬਰ 20 ਤੋਂ ਹਨੀ ਕੁਮਾਰ, ਵਾਰਡ ਨੰਬਰ 21 ਤੋਂ ਹਰਜੀਤ ਕੌਰ, ਵਾਰਡ ਨੰਬਰ 22 ਤੋਂ ਹਰਪਾਲ ਕੌਰ ਅਤੇ ਵਾਰਡ ਨੰਬਰ 23 ਤੋਂ ਸੁਖਦੀਪ ਕੌਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਸੂਚੀ ਵਿੱਚ ਜਨਰਲ, ਐੱਸ.ਸੀ. ਅਤੇ ਮਹਿਲਾ ਵਰਗਾਂ ਨੂੰ ਪ੍ਰਤੀਨਿਧਿਤਾ ਦਿੱਤੀ ਗਈ ਹੈ। ਚੋਣੀ ਮੈਦਾਨ ਵਿੱਚ ਹੁਣ ਵੱਖ-ਵੱਖ ਰਾਜਨੀਤਿਕ ਧਿਰਾਂ ਵਿਚਕਾਰ ਮੁਕਾਬਲਾ ਹੋਰ ਵੀ ਦਿਲਚਸਪ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਉਪਲਬਧ ਦਸਤਾਵੇਜ਼ ਅਤੇ ਪ੍ਰਾਪਤ ਜਾਣਕਾਰੀ ਦੇ ਆਧਾਰ ‘ਤੇ ਖਬਰ ਤਿਆਰ ਕੀਤੀ ਗਈ ਹੈ। ਸੰਬੰਧਿਤ ਪੱਖ ਵੱਲੋਂ ਹੋਰ ਅਧਿਕਾਰਿਕ ਜਾਣਕਾਰੀ ਸਾਹਮਣੇ ਆਉਣ ‘ਤੇ ਖਬਰ ਅਪਡੇਟ ਕੀਤੀ ਜਾ ਸਕਦੀ ਹੈ।