Skip to content

ਸਾਈਕਲ ਦੇ ਪੈਸਿਆਂ ਦੇ ਵਿਵਾਦ ਨੇ ਲਿਆ ਖੂਨੀ ਮੋੜ

ਸਾਈਕਲ ਦੇ ਪੈਸਿਆਂ ਦੇ ਵਿਵਾਦ ਨੇ ਲਿਆ ਖੂਨੀ ਮੋੜ
ਸਾਂਝਾ ਕਰੋ Facebook X WhatsApp Telegram ਈਮੇਲ
View in ePaper

ਪਿਤਾ ਦੇ ਕਤਲ ਦੇ ਮਾਮਲੇ ਵਿੱਚ ਪੁੱਤਰ ਦੇ ਬਿਆਨਾਂ ਦੇ ਆਧਾਰ 'ਤੇ ਕੇਸ ਦਰਜ

ਜਗਰਾਉਂ | 30 ਜੂਨ | ਦਰਪਣ ਲੁਧਿਆਣਾ ਨਿਊਜ਼

ਥਾਣਾ ਸਦਰ ਜਗਰਾਉਂ ਪੁਲਿਸ ਨੇ ਇੱਕ ਵਿਅਕਤੀ ਦੀ ਮੌਤ ਦੇ ਮਾਮਲੇ ਵਿੱਚ ਮ੍ਰਿਤਕ ਦੇ ਪੁੱਤਰ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ 'ਤੇ ਕਤਲ ਦਾ ਮੁਕੱਦਮਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਥਾਣਾ ਸਦਰ ਜਗਰਾਉਂ ਦੇ ਮੁਖੀ ਇੰਸਪੈਕਟਰ ਨੀਤੀਸ਼ ਚੌਧਰੀ ਦੀ ਅਗਵਾਈ ਹੇਠ ਕੀਤੀ ਜਾ ਰਹੀ ਹੈ।

ਪੁਲਿਸ ਅਨੁਸਾਰ, ਮੁਦਈ ਪਵਨ ਕੁਮਾਰ ਪੁੱਤਰ ਬੈਦਿਆਨਾਥ ਯਾਦਵ, ਜੋ ਕਿ ਮ੍ਰਿਤਕ ਦਾ ਪੁੱਤਰ ਹੈ, ਨੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਕਰੀਬ ਇੱਕ ਮਹੀਨਾ ਪਹਿਲਾਂ ਚਕਲੇਸ਼ ਯਾਦਵ ਨੇ ਉਸਦੇ ਪਿਤਾ ਦੀ ਸਹਿਮਤੀ ਤੋਂ ਬਿਨਾਂ ਉਨ੍ਹਾਂ ਦਾ ਸਾਈਕਲ ਵੇਚ ਦਿੱਤਾ ਸੀ ਅਤੇ ਉਸ ਦੀ ਰਕਮ ਵਾਪਸ ਨਹੀਂ ਕੀਤੀ ਸੀ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਵਿਵਾਦ ਚੱਲ ਰਿਹਾ ਸੀ।

ਸ਼ਿਕਾਇਤ ਅਨੁਸਾਰ, 28 ਜੂਨ 2026 ਦੀ ਰਾਤ ਕਰੀਬ 10 ਵਜੇ ਚਕਲੇਸ਼ ਯਾਦਵ ਅਤੇ ਬੈਦਿਆਨਾਥ ਯਾਦਵ ਪਿੰਡ ਕੁਲਾਰ ਵਾਸੀ ਕੁਲਦੀਪ ਸਿੰਘ ਦੇ ਬਾਹਰਲੇ ਘਰ ਵਿੱਚ ਇਕੱਠੇ ਮੌਜੂਦ ਸਨ, ਜਿੱਥੇ ਦੋਵਾਂ ਵਿਚਕਾਰ ਤਕਰਾਰ ਹੋਣ ਦੀ ਗੱਲ ਸਾਹਮਣੇ ਆਈ ਹੈ।

ਮੁਦਈ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਅਗਲੇ ਦਿਨ ਜਦੋਂ ਉਹ ਅਤੇ ਉਸ ਦਾ ਚਚੇਰਾ ਭਰਾ ਲਲਨ ਕੁਮਾਰ ਯਾਦਵ ਆਪਣੇ ਪਿਤਾ ਨੂੰ ਮਿਲਣ ਪਹੁੰਚੇ ਤਾਂ ਬੈਦਿਆਨਾਥ ਯਾਦਵ ਦੀ ਲਾਸ਼ ਖੇਤ ਵਿੱਚ ਪਲਾਸਟਿਕ ਦੀ ਪੱਲੀ ਉੱਪਰ ਖੂਨ ਨਾਲ ਲੱਥਪੱਥ ਹਾਲਤ ਵਿੱਚ ਪਈ ਮਿਲੀ। ਸ਼ਿਕਾਇਤ ਵਿੱਚ ਇਹ ਵੀ ਦਰਜ ਹੈ ਕਿ ਚਕਲੇਸ਼ ਯਾਦਵ ਨੇ ਕਥਿਤ ਤੌਰ 'ਤੇ ਸਾਈਕਲ ਦੇ ਪੈਸਿਆਂ ਨੂੰ ਲੈ ਕੇ ਹੋਏ ਵਿਵਾਦ ਦੌਰਾਨ ਹਮਲਾ ਕਰਨ ਦੀ ਗੱਲ ਕਹੀ।

ਪੁਲਿਸ ਨੇ ਮ੍ਰਿਤਕ ਦੇ ਪੁੱਤਰ ਪਵਨ ਕੁਮਾਰ ਦੇ ਬਿਆਨਾਂ ਦੇ ਆਧਾਰ 'ਤੇ ਸੰਬੰਧਿਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।