Skip to content

ਸਨਮਤੀ ਵਿਮਲ ਜੈਨ ਸਕੂਲ ਵਿੱਚ ਸਟੂਡੈਂਟ ਕੌਂਸਲ 2026-27 ਦਾ ਗਠਨ, ਵਿਦਿਆਰਥੀਆਂ ਨੂੰ ਸੌਂਪੀਆਂ ਜ਼ਿੰਮੇਵਾਰੀਆਂ

ਸਨਮਤੀ ਵਿਮਲ ਜੈਨ ਸਕੂਲ ਵਿੱਚ ਸਟੂਡੈਂਟ ਕੌਂਸਲ 2026-27 ਦਾ ਗਠਨ, ਵਿਦਿਆਰਥੀਆਂ ਨੂੰ ਸੌਂਪੀਆਂ ਜ਼ਿੰਮੇਵਾਰੀਆਂ
ਸਾਂਝਾ ਕਰੋ Facebook X WhatsApp Telegram ਈਮੇਲ
View in ePaper

ਪ੍ਰਿੰਸੀਪਲ ਮੈਡਮ ਸੁਪ੍ਰਿਆ ਖੁਰਾਨਾ ਦੀ ਅਗਵਾਈ ਹੇਠ 34 ਵਿਦਿਆਰਥੀਆਂ ਦੀ ਚੋਣ • ਅਨੁਸ਼ਾਸਨ ਅਤੇ ਨੇਤ੍ਰਿਤਵ ਵਿਕਾਸ ‘ਤੇ ਜ਼ੋਰ

ਜਗਰਾਓਂ, 25 ਮਈ (ਦਿਨੇਸ਼ ਸ਼ਰਮਾ) —

ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਓਂ ਵਿਖੇ ਪ੍ਰਿੰਸੀਪਲ ਮੈਡਮ ਸੁਪ੍ਰਿਆ ਖੁਰਾਨਾ ਦੀ ਸੂਝਬੂਝ ਅਤੇ ਯੋਗ ਅਗਵਾਈ ਹੇਠ ਸਟੂਡੈਂਟ ਕੌਂਸਲ 2026-27 ਦਾ ਗਠਨ ਕੀਤਾ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਇਸ ਕੌਂਸਲ ਵਿੱਚ ਕੁੱਲ 34 ਵਿਦਿਆਰਥੀਆਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ, ਜਿਨ੍ਹਾਂ ਦਾ ਮੂਲ ਉਦੇਸ਼ ਸਕੂਲ ਵਿੱਚ ਅਨੁਸ਼ਾਸਨ ਕਾਇਮ ਰੱਖਣਾ ਅਤੇ ਵਿਦਿਆਰਥੀਆਂ ਵਿੱਚ ਨੇਤ੍ਰਿਤਵ ਗੁਣਾਂ ਦਾ ਵਿਕਾਸ ਕਰਨਾ ਹੈ।

ਇਸ ਮੌਕੇ ਹੈਡ ਬੁਆਏ ਵਜੋਂ ਇਮਰਾਨਜੋਤ ਸਿੰਘ ਰਾਏ ਅਤੇ ਹੈਡ ਗਰਲ ਵਜੋਂ ਤਰਨਪ੍ਰੀਤ ਕੌਰ ਨੂੰ ਚੁਣਿਆ ਗਿਆ। ਸਕੂਲ ਦੇ ਚਾਰ ਹਾਊਸ — ਗਲੈਕਸੀ ਹਾਊਸ, ਰੈਨਬੋ ਹਾਊਸ, ਸ਼ਾਈਨਿੰਗ ਸਟਾਰ ਹਾਊਸ ਅਤੇ ਵੀਨਸ ਹਾਊਸ — ਲਈ ਵੀ ਵੱਖ-ਵੱਖ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਗਈ।

ਪ੍ਰਾਪਤ ਵੇਰਵਿਆਂ ਅਨੁਸਾਰ ਗਲੈਕਸੀ ਹਾਊਸ ਦੇ ਇੰਚਾਰਜ ਮਲਕੀਤ ਕੌਰ ਅਤੇ ਅਸਿਸਟੈਂਟ ਇੰਚਾਰਜ ਪਰਮਿੰਦਰ ਕੌਰ ਬਾਵਾ ਨੂੰ ਜ਼ਿੰਮੇਵਾਰੀ ਦਿੱਤੀ ਗਈ। ਇਸ ਤੋਂ ਇਲਾਵਾ ਇੰਦਰਜੋਤ ਸਿੰਘ ਨੂੰ ਅਸਿਸਟੈਂਟ ਹੈਡ ਬੁਆਏ ਅਤੇ ਸਿਮਰਤ ਕੌਰ ਨੂੰ ਅਸਿਸਟੈਂਟ ਹੈਡ ਗਰਲ ਚੁਣਿਆ ਗਿਆ।

ਰੈਨਬੋ ਹਾਊਸ ਲਈ ਕੁਲਦੀਪ ਕੌਰ ਨੂੰ ਇੰਚਾਰਜ ਅਤੇ ਪ੍ਰਭਜੋਤ ਕੌਰ ਨੂੰ ਅਸਿਸਟੈਂਟ ਇੰਚਾਰਜ ਨਿਯੁਕਤ ਕੀਤਾ ਗਿਆ। ਸ਼ਾਈਨਿੰਗ ਸਟਾਰ ਹਾਊਸ ਦੇ ਇੰਚਾਰਜ ਨਰਿੰਦਰ ਕੌਰ ਅਤੇ ਅਸਿਸਟੈਂਟ ਇੰਚਾਰਜ ਆਸ਼ੀਮਾ ਗੁਪਤਾ ਬਣੇ, ਜਦਕਿ ਵੀਨਸ ਹਾਊਸ ਦੀ ਜ਼ਿੰਮੇਵਾਰੀ ਅਨੀਤਾ ਸ਼ਰਮਾ ਅਤੇ ਨੀਰੂ ਵਿੱਜ ਨੂੰ ਸੌਂਪੀ ਗਈ।

ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਜੈਨ, ਸਕੱਤਰ ਮਹਾਵੀਰ ਜੈਨ ਅਤੇ ਪ੍ਰਿੰਸੀਪਲ ਮੈਡਮ ਸੁਪ੍ਰਿਆ ਖੁਰਾਨਾ ਵੱਲੋਂ ਚੁਣੇ ਗਏ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਨੂੰ ਵਧਾਈ ਦਿੱਤੀ ਗਈ। ਇਸ ਦੌਰਾਨ ਵਿਦਿਆਰਥੀਆਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਇਮਾਨਦਾਰੀ ਅਤੇ ਅਨੁਸ਼ਾਸਨ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ ਗਿਆ।