Wednesday, 26 August 2026
Jagraon
ਸਨਮਤੀ ਸਕੂਲ ਵਿੱਚ ਰੱਖੜੀ ਨੂੰ ਸਮਰਪਿਤ ਕਰਵਾਏ ਗਏ ਮੁਕਾਬਲੇ ਵਿਦਿਆਰਥੀਆਂ ਨੇ ਰੱਖੜੀ ਤੇ ਥਾਲੀ ਸਜਾ ਕੇ ਦਿਖਾਈ ਰਚਨਾਤਮਕਤਾ
ਜੇਤੂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਸੁਪ੍ਰਿਆ ਖੁਰਾਣਾ ਨੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ
ਜਗਰਾਉਂ, 26 ਅਗਸਤ (ਦਿਨੇਸ਼ ਸ਼ਰਮਾ): ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਉਂ ਵਿਖੇ ਪ੍ਰਿੰਸੀਪਲ ਸੁਪ੍ਰਿਆ ਖੁਰਾਣਾ ਦੀ ਅਗਵਾਈ ਹੇਠ ਰੱਖੜੀ ਦੇ ਤਿਉਹਾਰ ਨੂੰ ਸਮਰਪਿਤ ਰੱਖੜੀ ਬਣਾਉਣ, ਰੱਖੜੀ ਕਾਰਡ ਬਣਾਉਣ ਅਤੇ ਥਾਲੀ ਸਜਾਉਣ ਦੇ ਮੁਕਾਬਲੇ ਕਰਵਾਏ ਗਏ। ਤੀਜੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਆਪਣੀ ਰਚਨਾਤਮਕ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।
ਵਿਦਿਆਰਥੀਆਂ ਨੇ ਰੰਗ-ਬਿਰੰਗੇ ਧਾਗਿਆਂ, ਰਿਬਨਾਂ, ਚਮਕਦਾਰ ਸਜਾਵਟੀ ਸਮੱਗਰੀ ਆਦਿ ਦੀ ਵਰਤੋਂ ਕਰਕੇ ਸੁੰਦਰ ਰੱਖੜੀਆਂ ਅਤੇ ਕਾਰਡ ਤਿਆਰ ਕੀਤੇ। ਵਿਦਿਆਰਥੀਆਂ ਨੇ ਥਾਲੀਆਂ ਨੂੰ ਮਿਠਾਈ, ਚੰਦਨ, ਦੀਵਿਆਂ ਅਤੇ ਹੋਰ ਸਜਾਵਟੀ ਵਸਤੂਆਂ ਨਾਲ ਸਜਾਇਆ। ਇਸ ਮੌਕੇ ਬੱਚਿਆਂ ਨੂੰ ਭੈਣ-ਭਰਾ ਦੇ ਪਿਆਰ ਅਤੇ ਰੱਖੜੀ ਦੇ ਪਵਿੱਤਰ ਰਿਸ਼ਤੇ ਦੀ ਮਹੱਤਤਾ ਬਾਰੇ ਵੀ ਜਾਣੂ ਕਰਵਾਇਆ ਗਿਆ।
ਤੀਜੀ ਜਮਾਤ ਦੇ ਮੁਕਾਬਲੇ ਵਿੱਚ ਅਗਸਤ ਅਤੇ ਇਸ਼ਮੀਤ ਕੌਰ ਨੇ ਪਹਿਲਾ, ਪਾਂਖੂੜੀ ਅਤੇ ਹਰਨਾਜ ਕੌਰ ਨੇ ਦੂਜਾ, ਜਦਕਿ ਗੌਰਵ ਅਤੇ ਤਨਵੀਰ ਨੇ ਤੀਜਾ ਸਥਾਨ ਹਾਸਲ ਕੀਤਾ। ਚੌਥੀ ਜਮਾਤ ਦੇ ਰੱਖੜੀ ਬਣਾਉਣ ਮੁਕਾਬਲੇ ਵਿੱਚ ਜਸਨੀਤ ਕੌਰ ਅਤੇ ਨਵਜੋਤ ਕੌਰ ਨੇ ਪਹਿਲਾ, ਮਾਹੀ ਮੋਰੀ ਅਤੇ ਹਰਸਹਿਜ ਸਿੰਘ ਨੇ ਦੂਜਾ ਅਤੇ ਰਮਨਜੀਤ ਕੌਰ ਅਤੇ ਦਲਜੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਕਾਰਡ ਬਣਾਉਣ ਦੇ ਮੁਕਾਬਲੇ ਵਿੱਚ ਪੰਜਵੀਂ ਜਮਾਤ ਦੀ ਉਜਾਲਾ ਕੁਮਾਰੀ ਅਤੇ ਸ਼ਗਨਪ੍ਰੀਤ ਕੌਰ ਨੇ ਪਹਿਲਾ, ਰਿਸ਼ਵ ਅਤੇ ਸੁਖਮਨਦੀਪ ਕੌਰ ਨੇ ਦੂਜਾ ਅਤੇ ਖੇਮ ਸਾਊਦ ਨੇ ਤੀਜਾ ਸਥਾਨ ਹਾਸਲ ਕੀਤਾ।
ਪ੍ਰਿੰਸੀਪਲ ਸੁਪ੍ਰਿਆ ਖੁਰਾਣਾ ਨੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੀ ਹੌਂਸਲਾ-ਅਫ਼ਜ਼ਾਈ ਕੀਤੀ। ਇਸ ਮੌਕੇ ਅਵਨੀਤ ਕੌਰ, ਸੁਨੀਤਾ ਰਾਣੀ, ਨਵੀਨ ਗੁਪਤਾ, ਪਾਇਲ ਗਰਗ, ਨਿਰਮਲਜੀਤ ਕੌਰ, ਕੁਲਦੀਪ ਕੌਰ, ਇੰਦਰਪ੍ਰੀਤ ਕੌਰ, ਆਰਤੀ ਗੁਪਤਾ, ਪੂਨਮ ਰਾਣੀ, ਹਿਤੂ ਸਿੰਗਲਾ ਸਮੇਤ ਸਕੂਲ ਸਟਾਫ਼ ਮੈਂਬਰ ਹਾਜ਼ਰ ਸਨ।