ਈ-ਪੇਪਰ ਪੜ੍ਹਨ ਮੋਡ

Punjab Patrika ePaper

Friday, 25 September 2026

ਪੁਰਾਣੀ ਦਾਣਾ ਮੰਡੀ ਵਿੱਚ ਕੱਲ ਸਜੇਗਾ 22ਵਾਂ ਵਿਸ਼ਾਲ ਭਗਵਤੀ ਜਾਗਰਣ ਮਾਤਾ ਚਿੰਤਪੁਰਨੀ ਤੋਂ ਲਿਆਂਦੀ ਪਵਿੱਤਰ ਜੋਤ ਨਾਲ ਹੋਵੇਗਾ ਭਗਵਤੀ ਜਾਗਰਣ

ਪੁਰਾਣੀ ਦਾਣਾ ਮੰਡੀ ਵਿੱਚ ਕੱਲ ਸਜੇਗਾ 22ਵਾਂ ਵਿਸ਼ਾਲ ਭਗਵਤੀ ਜਾਗਰਣ ਮਾਤਾ ਚਿੰਤਪੁਰਨੀ ਤੋਂ ਲਿਆਂਦੀ ਪਵਿੱਤਰ ਜੋਤ ਨਾਲ ਹੋਵੇਗਾ ਭਗਵਤੀ ਜਾਗਰਣ

ਸ਼ਾਮ 6 ਵਜੇ ਜੋਤ ਆਗਮਨ, 7 ਵਜੇ ਜੋਤੀ ਪੂਜਨ ਅਤੇ 8 ਵਜੇ ਭੰਡਾਰੇ ਦਾ ਉਦਘਾਟਨ

ਜਗਰਾਉਂ, 25 ਸਤੰਬਰ: ਸੰਜੀਵ ਮਲਹੋਤਰਾ

ਸ਼੍ਰੀ ਕ੍ਰਿਸ਼ਨਾ ਕਲੱਬ, ਜਗਰਾਉਂ ਵੱਲੋਂ 26 ਸਤੰਬਰ 2026, ਸ਼ਨੀਵਾਰ ਨੂੰ ਪੁਰਾਣੀ ਦਾਣਾ ਮੰਡੀ ਵਿਖੇ 22ਵਾਂ ਵਿਸ਼ਾਲ ਸਾਲਾਨਾ ਭਗਵਤੀ ਜਾਗਰਣ ਅਤੇ ਅਤੁੱਟ ਭੰਡਾਰਾ ਕਰਵਾਇਆ ਜਾ ਰਿਹਾ ਹੈ। ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਮੁਤਾਬਕ ਧਾਰਮਿਕ ਸਮਾਗਮ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਸਮਾਗਮ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀਆਂ ਵੱਖ-ਵੱਖ ਡਿਊਟੀਆਂ ਲਗਾਈਆਂ ਗਈਆਂ ਹਨ।

ਕਲੱਬ ਦੇ ਪ੍ਰਧਾਨ ਰੋਹਿਤ ਗੋਇਲ ਰੋਕੀ ਨੇ ਦੱਸਿਆ ਕਿ ਇਸ ਵਾਰ ਮਾਤਾ ਰਾਣੀ ਦੇ ਜਾਗਰਣ ਲਈ ਮਹਾਮਾਈ ਦੀ ਪਵਿੱਤਰ ਜੋਤ ਮਾਤਾ ਚਿੰਤਪੁਰਨੀ ਜੀ ਦੇ ਪਵਿੱਤਰ ਦਰਬਾਰ ਤੋਂ ਲਿਆਂਦੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਪਵਿੱਤਰ ਜੋਤ ਸ਼ਨੀਵਾਰ ਸ਼ਾਮ 6 ਵਜੇ ਰਾਮ ਲਾਲ ਹਕੂਮਤ ਰਾਏ ਦੇ ਮਾਲਕ ਅਰਵਿੰਦ ਕਥੂਰੀਆ ਅਤੇ ਅਬੇ ਕਥੂਰੀਆ ਦੇ ਪਰਿਵਾਰ ਵੱਲੋਂ ਪੂਰੀ ਸ਼ਰਧਾ ਭਾਵਨਾ ਨਾਲ ਪੰਡਾਲ ਵਿੱਚ ਲਿਆਂਦੀ ਜਾਵੇਗੀ।

ਇਸ ਤੋਂ ਬਾਅਦ ਸ਼ਾਮ 7 ਵਜੇ ਜੋਤੀ ਪੂਜਨ ਦੀ ਰਸਮ ਪੁਨੀਤ ਸਿੰਗਲਾ, ਸ੍ਰੀ ਸ਼ਾਮ ਫਾਈਨੈਂਸ, ਦੇ ਪਰਿਵਾਰ ਵੱਲੋਂ ਨਿਭਾਈ ਜਾਵੇਗੀ। ਕਲੱਬ ਵੱਲੋਂ ਜਾਗਰਣ ਦੌਰਾਨ ਹੋਣ ਵਾਲੀਆਂ ਵੱਖ-ਵੱਖ ਧਾਰਮਿਕ ਅਤੇ ਸੇਵਾ ਸਬੰਧੀ ਜ਼ਿੰਮੇਵਾਰੀਆਂ ਵੀ ਮੈਂਬਰਾਂ ਅਤੇ ਸਹਿਯੋਗੀਆਂ ਨੂੰ ਸੌਂਪੀਆਂ ਗਈਆਂ ਹਨ।

ਰਾਤ 8 ਵਜੇ ਭੰਡਾਰੇ ਦਾ ਉਦਘਾਟਨ ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਅੰਕੁਰ ਗੁਪਤਾ ਮਾਨਾ ਵਾਲੇ ਵੱਲੋਂ ਕੀਤਾ ਜਾਵੇਗਾ। ਇਸ ਦੌਰਾਨ ਪਾਣੀ ਦੀ ਸੇਵਾ ਵਿਸ਼ਾਲ ਗੋਇਲ, ਚੰਡੀਗੜ੍ਹ ਵਾਲਿਆਂ ਵੱਲੋਂ ਕੀਤੀ ਜਾਵੇਗੀ। ਸਮਾਗਮ ਦੇ ਮੰਚ ਸੰਚਾਲਨ ਦੀ ਸੇਵਾ ਰਿਟਾਇਰ ਪ੍ਰਿੰਸੀਪਲ ਕੈਪਟਨ ਨਰੇਸ਼ ਵਰਮਾ ਅਤੇ ਮੋਹਿਤ ਜੈਨ ਵੱਲੋਂ ਨਿਭਾਈ ਜਾਵੇਗੀ।

ਜਾਗਰਣ ਦੌਰਾਨ ਮਹਾਮਾਈ ਦਾ ਗੁਣਗਾਨ ਕਰਨ ਲਈ ਭਜਨ ਗਾਇਕ ਬਬਲੂ ਖੰਨਾ ਜਗਰਾਉਂ, ਅਭਿਸ਼ੇਕ ਸੋਨੀ ਹਿਮਾਚਲ ਪ੍ਰਦੇਸ਼, ਹੈਪੀ ਰਾਏਕੋਟੀ ਅਤੇ ਮਨੀ ਲਾਡਲਾ ਬਾਲੀਵੁੱਡ ਸਿੰਗਰ ਵੱਲੋਂ ਧਾਰਮਿਕ ਭਜਨ ਪੇਸ਼ ਕੀਤੇ ਜਾਣਗੇ। ਪ੍ਰਧਾਨ ਰੋਹਿਤ ਗੋਇਲ ਰੋਕੀ ਨੇ ਦੱਸਿਆ ਕਿ ਮਹਾਮਾਈ ਦੇ ਭਵਨ ਦੀ ਸਜਾਵਟ ਅਤੇ ਸਮਾਗਮ ਨਾਲ ਜੁੜੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ।

ਕਲੱਬ ਦੇ ਸਮੂਹ ਮੈਂਬਰਾਂ ਨੇ ਇਲਾਕੇ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ 26 ਸਤੰਬਰ ਨੂੰ ਆਪਣੇ ਪਰਿਵਾਰਾਂ ਸਮੇਤ ਪੁਰਾਣੀ ਦਾਣਾ ਮੰਡੀ ਵਿਖੇ ਪਹੁੰਚਣ ਅਤੇ ਜਾਗਰਣ ਵਿੱਚ ਸ਼ਾਮਲ ਹੋਣ। ਕਲੱਬ ਵੱਲੋਂ ਭਗਤਾਂ ਲਈ ਭੰਡਾਰੇ ਦਾ ਵੀ ਪ੍ਰਬੰਧ ਕੀਤਾ ਗਿਆ ਹੈ।

ਸਮਾਗਮ ਦੀਆਂ ਤਿਆਰੀਆਂ ਸਬੰਧੀ ਹੋਈ ਮੀਟਿੰਗ ਵਿੱਚ ਅਵਿਨਾਸ਼ ਮਿੱਤਲ, ਰੋਹਿਤ ਗੋਇਲ, ਸੁਨੀਲ ਸਿੰਗਲਾ, ਰਮਨ ਬਜਾਜ, ਕਮਲ ਗੁਪਤਾ, ਸੰਨੀ ਅਰੋੜਾ (ਲਾਡਲਾ), ਰਵੀ ਆਰਟਸ, ਨਰੇਸ਼ ਗਰਗ, ਗੌਰਵ ਜੈਤਕ, ਪੰਕਜ ਸਿੰਗਲਾ, ਰਾਜੂ ਨਰੂਲਾ, ਮਨੀਸ਼ ਸਿੰਗਲਾ, ਪੰਕਜ ਗਰਗ, ਅਜੈ ਗੋਇਲ, ਸ਼ਾਨ ਅਰੋੜਾ, ਪੁਨੀਤ ਸਿੰਗਲਾ, ਰਜਤ ਅਰੋੜਾ, ਦਰਸ਼ਨ ਜਨੇਜਾ, ਰਾਕੇਸ਼ ਗੋਇਲ, ਸੰਜੁ ਗੋਇਲ, ਪ੍ਰਿੰਸ ਸ਼ਰਮਾ ਲਾਡਲਾ, ਨਿਸ਼ਾਂਤ ਕਪੂਰ, ਅਰਜੁਨ ਸ਼ਰਮਾ, ਸੰਜੂ ਚੌਧਰੀ, ਅਮਿਤ ਖੰਨਾ, ਪਿਉਸ਼ ਗਰਗ, ਅਮਨ ਜੈਸੂਰਿਆ, ਕ੍ਰਿਸ਼ਨ ਗੋਇਲ, ਮਿੱਕੀ ਜੈਨ, ਵਿਨੈ ਗੁਪਤ, ਅੰਕੁਸ਼ ਬਾਂਸਲ, ਮੋਹਿਤ ਜੈਨ, ਪ੍ਰੇਮ ਗਹਿਲੋਤ, ਸਚਿਤ ਜਗੋਤਾ, ਨੰਨੂ ਅਗਰਵਾਲ, ਉਮੇਸ਼ ਛਾਬੜਾ, ਪ੍ਰਦੀਪ ਬਾਂਸਲ, ਅੰਕੁਸ਼ ਸ਼ਰਮਾ, ਨਿਤੇਸ਼ ਪਟਿਆਲ, ਵਿਕਾਸ ਸਿੰਗਲਾ, ਪ੍ਰੇਮ ਕੁਮਾਰ ਸੱਤੀ ਸਵੀਟਸ, ਸੁਖਵਿੰਦਰ ਲੋਕ ਨਾਇਕ ਚੈਨਲ ਦੇ ਪੱਤਰਕਾਰ, ਮਨੀਸ਼ ਰਿੰਕੂ, ਨੋਨੀ ਅਤੇ ਨਿਖਿਲ ਸਮੇਤ ਕਲੱਬ ਦੇ ਹੋਰ ਮੈਂਬਰ ਹਾਜ਼ਰ ਸਨ।

ਕਲੱਬ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਸਮਾਗਮ ਲਈ ਸੇਵਾਵਾਂ ਅਤੇ ਡਿਊਟੀਆਂ ਪਹਿਲਾਂ ਹੀ ਨਿਰਧਾਰਤ ਕਰ ਦਿੱਤੀਆਂ ਗਈਆਂ ਹਨ। ਕਲੱਬ ਵੱਲੋਂ ਇਲਾਕੇ ਦੀਆਂ ਸੰਗਤਾਂ ਨੂੰ ਪਰਿਵਾਰਾਂ ਸਮੇਤ ਸਮਾਗਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ।