ਈ-ਪੇਪਰ ਪੜ੍ਹਨ ਮੋਡ

Punjab Patrika ePaper

Tuesday, 08 September 2026

ਮੋਰਚੇ ਤੋਂ ਪਰਤੇ ਦੇਹੜਕਾ ਦੇ ਕਿਸਾਨ ਵਰਕਰਾਂ ਦਾ ਸਨਮਾਨ, 10 ਸਤੰਬਰ ਨੂੰ ਅਖਾੜਾ ਵਿਖੇ ਦੋ ਬਲਾਕਾਂ ਦੇ ਮੋਰਚਾਕਾਰੀਆਂ ਦਾ ਹੋਵੇਗਾ ਸਨਮਾਨ

ਮੋਰਚੇ ਤੋਂ ਪਰਤੇ ਦੇਹੜਕਾ ਦੇ ਕਿਸਾਨ ਵਰਕਰਾਂ ਦਾ ਸਨਮਾਨ, 10 ਸਤੰਬਰ ਨੂੰ ਅਖਾੜਾ ਵਿਖੇ ਦੋ ਬਲਾਕਾਂ ਦੇ ਮੋਰਚਾਕਾਰੀਆਂ ਦਾ ਹੋਵੇਗਾ ਸਨਮਾਨ

ਜਗਰਾਉਂ: ਸੰਜੀਵ ਮਲਹੋਤਰਾ 

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਦੇਹੜਕਾ ਇਕਾਈ ਵੱਲੋਂ ਚੰਡੀਗੜ੍ਹ ਮੋਰਚੇ ਤੋਂ ਪਰਤੇ ਕਿਸਾਨ ਵਰਕਰਾਂ ਦਾ ਅੱਜ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਉਪਰੰਤ ਹਾਰ ਪਹਿਨਾ ਕੇ ਸਨਮਾਨ ਕੀਤਾ ਗਿਆ।

1 ਸਤੰਬਰ ਤੋਂ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਚੰਡੀਗੜ੍ਹ ਦੀਆਂ ਬਰੂਹਾਂ ’ਤੇ ਲੱਗੇ ਸਾਂਝੇ ਕਿਸਾਨ ਮੋਰਚੇ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਦੇ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। 7 ਸਤੰਬਰ ਨੂੰ ਪੰਜਾਬ ਸਰਕਾਰ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਮੋਰਚੇ ਦੀ ਸਟੇਜ ਤੋਂ ਮੰਨੀਆਂ ਮੰਗਾਂ ਦਾ ਐਲਾਨ ਕੀਤੇ ਜਾਣ ਉਪਰੰਤ ਮੋਰਚਾ ਸਮਾਪਤ ਕੀਤਾ ਗਿਆ।

ਦੇਹੜਕਾ ਪਰਤੇ ਕਿਸਾਨਾਂ ਨੇ ਮੋਰਚੇ ਦੀ ਜਿੱਤ ’ਤੇ ਖੁਸ਼ੀ ਪ੍ਰਗਟ ਕਰਦਿਆਂ ਪਿੰਡ ਵਾਸੀਆਂ ਦੇ ਸਹਿਯੋਗ ਲਈ ਧੰਨਵਾਦ ਕੀਤਾ। ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਕਿਹਾ ਕਿ ਚੰਡੀਗੜ੍ਹ ਮੋਰਚਾ ਵੱਡੇ ਪੱਧਰ ’ਤੇ ਦਿੱਲੀ ਕਿਸਾਨ ਅੰਦੋਲਨ ਦੀ ਯਾਦ ਦਿਵਾਉਂਦਾ ਰਿਹਾ।

ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ ਨੇ ਦੱਸਿਆ ਕਿ 10 ਸਤੰਬਰ ਨੂੰ ਸਵੇਰੇ 10 ਵਜੇ ਪਿੰਡ ਅਖਾੜਾ ਵਿਖੇ ਜਗਰਾਉਂ ਅਤੇ ਸਿੱਧਵਾਂ ਬੇਟ ਬਲਾਕਾਂ ਦੇ ਮੋਰਚੇ ਵਿੱਚ ਸ਼ਾਮਲ ਸਮੂਹ ਕਿਸਾਨਾਂ ਦਾ ਸਨਮਾਨ ਕੀਤਾ ਜਾਵੇਗਾ।

ਸਨਮਾਨਿਤ ਕਿਸਾਨਾਂ ਵਿੱਚ ਲਖਮੇਰ ਸਿੰਘ, ਜੀਤਾ ਖਹਿਰਾ, ਗੁਰਦਿਆਲ ਸਿੰਘ ਦਿਆਲਾ, ਭੁਪਿੰਦਰ ਸਿੰਘ, ਨੰਬਰਦਾਰ ਚਰਨ ਸਿੰਘ, ਬਲਵੰਤ ਸਿੰਘ ਬਲੰਤੀ, ਪ੍ਰੀਤਮ ਪੀਤੂ, ਦਰਸ਼ਨ ਸਿੰਘ ਦਰਸ਼ੀ ਅਤੇ ਕਰਨੈਲ ਸਿੰਘ ਬੱਗੇ ਕਾ ਸ਼ਾਮਲ ਸਨ। ਸਮਾਗਮ ਵਿੱਚ ਵੀਰ ਸਿੰਘ ਖਹਿਰਾ, ਮੇਜਰ ਸਿੰਘ ਢੱਡਾ, ਅਮਰਜੀਤ ਦੱਲੂਕਾ, ਨਿਰਮਲ ਸਿੰਘ ਧਾਲੀਵਾਲ ਅਤੇ ਕੌਰਾ ਧਾਲੀਵਾਲ ਸਮੇਤ ਹੋਰ ਹਾਜ਼ਰ ਸਨ।