ਈ-ਪੇਪਰ ਪੜ੍ਹਨ ਮੋਡ

Punjab Patrika ePaper

Tuesday, 22 September 2026

ਮਲਕ ’ਚ ਨਵੇਂ ਅਕਾਲੀ ਮੈਂਬਰਾਂ ਦਾ ਸਨਮਾਨ ਛਪਾਰ ਕਾਨਫਰੰਸ ਲਈ ਪਿੰਡ ਤੋਂ ਵੱਡੀ ਸ਼ਮੂਲੀਅਤ ਦਾ ਭਰੋਸਾ

ਮਲਕ ’ਚ ਨਵੇਂ ਅਕਾਲੀ ਮੈਂਬਰਾਂ ਦਾ ਸਨਮਾਨ ਛਪਾਰ ਕਾਨਫਰੰਸ ਲਈ ਪਿੰਡ ਤੋਂ ਵੱਡੀ ਸ਼ਮੂਲੀਅਤ ਦਾ ਭਰੋਸਾ

ਜਗਰਾਉਂ, 22 ਸਤੰਬਰ: ਦਿਨੇਸ਼ ਸ਼ਰਮਾ

ਪਿੰਡ ਮਲਕ ਵਿਖੇ ਸੁਸਾਇਟੀ ਦੇ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਨਵੇਂ ਬਣੇ ਮੈਂਬਰਾਂ ਦੇ ਸਨਮਾਨ ਲਈ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਹਲਕਾ ਇੰਚਾਰਜ ਜਗਰਾਉਂ ਐੱਸ. ਆਰ. ਕਲੇਰ ਸਾਬਕਾ ਵਿਧਾਇਕ ਵੱਲੋਂ ਸੁਖਦੇਵ ਸਿੰਘ ਢਿੱਲੋਂ ਪੰਚ, ਬਲਜਿੰਦਰ ਕੌਰ ਤੱਤਲਾ ਪੰਚ ਅਤੇ ਬਲਜੀਤ ਕੌਰ ਪੰਚ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ 26 ਸਤੰਬਰ ਨੂੰ ਛਪਾਰ ਵਿਖੇ ਹੋਣ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ਸਬੰਧੀ ਵੀ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਕਾਨਫਰੰਸ ਵਿੱਚ ਸੰਗਤ ਅਤੇ ਪਾਰਟੀ ਵਰਕਰਾਂ ਦੀ ਸ਼ਮੂਲੀਅਤ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।

ਇਸ ਦੌਰਾਨ ਪਿੰਡ ਮਲਕ ਤੋਂ ਵੱਡੀ ਗਿਣਤੀ ਵਿੱਚ ਸੰਗਤ ਸਮੇਤ ਕਾਨਫਰੰਸ ਵਿੱਚ ਪਹੁੰਚਣ ਦਾ ਭਰੋਸਾ ਦਿੱਤਾ ਗਿਆ।

ਇਸ ਮੌਕੇ ਸ. ਮਨਜੀਤ ਸਿੰਘ ਢਿੱਲੋਂ ਸਾਬਕਾ ਸਰਪੰਚ, ਪੰਚ ਜਸਵੀਰ ਸਿੰਘ ਢਿੱਲੋਂ, ਸਾਬਕਾ ਚੇਅਰਮੈਨ ਦੀਦਾਰ ਸਿੰਘ ਮਲਕ, ਮਾਸਟਰ ਅਵਤਾਰ ਸਿੰਘ, ਬਲਵਿੰਦਰ ਸਿੰਘ ਤੱਤਲਾ, ਕੁਲਦੀਪ ਸਿੰਘ ਢਿੱਲੋਂ, ਜਗਦੇਵ ਸਿੰਘ ਢਿੱਲੋਂ, ਗੁਰਦੀਪ ਸਿੰਘ ਤੱਤਲਾ, ਸੁਖਵਿੰਦਰ ਸਿੰਘ ਢਿੱਲੋਂ, ਹਰਜੋਤ ਸਿੰਘ ਉੱਪਲ, ਤਰਲੋਕ ਸਿੰਘ ਰਾਏ, ਸ਼ਿੰਦਰਪਾਲ ਸਿੰਘ ਢਿੱਲੋਂ, ਸੁਖਪਾਲ ਸਿੰਘ ਢਿੱਲੋਂ, ਸਵਰਨ ਸਿੰਘ ਢਿੱਲੋਂ, ਚਰਨ ਸਿੰਘ ਢਿੱਲੋਂ, ਬੂਟਾ ਸਿੰਘ, ਅਮਨਦੀਪ ਸਿੰਘ ਢਿੱਲੋਂ, ਕੁਲਵੰਤ ਸਿੰਘ ਢਿੱਲੋਂ, ਮੇਹਰ ਸਿੰਘ ਢਿੱਲੋਂ, ਬਲਵੀਰ ਸਿੰਘ ਢਿੱਲੋਂ, ਜਤਿੰਦਰ ਸਿੰਘ ਢਿੱਲੋਂ, ਲਖਵੀਰ ਸਿੰਘ ਢਿੱਲੋਂ, ਦੀਪਕ ਸਿੰਘ, ਧਨਵੰਤ ਸਿੰਘ ਬਿੜੰਗ ਅਤੇ ਗੁਰਿੰਦਰ ਸਿੰਘ ਪੰਚ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਪਾਰਟੀ ਵਰਕਰ ਹਾਜ਼ਰ ਸਨ।