ਈ-ਪੇਪਰ ਪੜ੍ਹਨ ਮੋਡ

Punjab Patrika ePaper

Wednesday, 23 September 2026

ਜ਼ੋਨਲ ਐਥਲੈਟਿਕਸ ਮੀਟ ’ਚ ਸਨਮਤੀ ਸਕੂਲ ਦਾ ਦਬਦਬਾ, 31 ਮੈਡਲਾਂ ਨਾਲ ਖਿਡਾਰੀਆਂ ਨੇ ਸਕੂਲ ਦਾ ਨਾਂ ਰੌਸ਼ਨ ਕੀਤਾ

ਜ਼ੋਨਲ ਐਥਲੈਟਿਕਸ ਮੀਟ ’ਚ ਸਨਮਤੀ ਸਕੂਲ ਦਾ ਦਬਦਬਾ, 31 ਮੈਡਲਾਂ ਨਾਲ ਖਿਡਾਰੀਆਂ ਨੇ ਸਕੂਲ ਦਾ ਨਾਂ ਰੌਸ਼ਨ ਕੀਤਾ

ਪਿਛਲੇ ਦਿਨੀਂ ਕਲਗੀਧਰ ਖੇਡ ਸਟੇਡੀਅਮ, ਕਮਾਲਪੁਰਾ ਵਿਖੇ ਕਰਵਾਈ ਗਈ ਜ਼ੋਨਲ ਐਥਲੈਟਿਕਸ ਮੀਟ ਵਿੱਚ ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਜਗਰਾਓਂ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 31 ਮੈਡਲ ਆਪਣੇ ਨਾਮ ਕੀਤੇ।
ਸਕੂਲ ਦੇ ਐਥਲੀਟਾਂ ਨੇ ਕ੍ਰਾਸ ਕੰਟਰੀ ਰੇਸ ਵਿੱਚ ਵੀ ਦਮਦਾਰ ਪ੍ਰਦਰਸ਼ਨ ਕੀਤਾ। ਲੜਕੇ ਅਤੇ ਲੜਕੀਆਂ ਦੇ ਕੁੱਲ 6 ਮੈਡਲਾਂ ਵਿੱਚੋਂ 5 ਮੈਡਲ ਸਕੂਲ ਦੇ ਖਿਡਾਰੀਆਂ ਨੇ ਜਿੱਤੇ। ਲੜਕੀਆਂ ਦੇ ਅੰਡਰ-19 ਵਰਗ ਵਿੱਚ ਸਕੂਲ ਦੀਆਂ ਖਿਡਾਰਨਾਂ ਨੇ ਪਹਿਲੀਆਂ ਤਿੰਨੋਂ ਪੁਜ਼ੀਸ਼ਨਾਂ ਹਾਸਲ ਕਰਕੇ ਕਲੀਨ ਸਵੀਪ ਕੀਤਾ। ਲੜਕਿਆਂ ਨੇ ਵੀ 3 ਵਿੱਚੋਂ 2 ਮੈਡਲ ਜਿੱਤ ਕੇ ਕ੍ਰਾਸ ਕੰਟਰੀ ਮੁਕਾਬਲੇ ਵਿੱਚ ਆਪਣੀ ਮੌਜੂਦਗੀ ਦਰਜ ਕਰਵਾਈ।
ਓਵਰਆਲ ਐਥਲੈਟਿਕਸ ਮੁਕਾਬਲਿਆਂ ਵਿੱਚ ਵੀ ਸਕੂਲ ਦੇ ਖਿਡਾਰੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਲੜਕੀਆਂ ਦੀ ਟੀਮ ਨੇ 5 ਸੋਨੇ, 4 ਚਾਂਦੀ ਅਤੇ 3 ਤਾਂਬੇ ਦੇ ਤਮਗਿਆਂ ਸਮੇਤ ਕੁੱਲ 11 ਮੈਡਲ ਜਿੱਤੇ। ਲੜਕਿਆਂ ਦੀ ਟੀਮ ਨੇ 8 ਸੋਨੇ, 5 ਚਾਂਦੀ ਅਤੇ 6 ਤਾਂਬੇ ਦੇ ਮੈਡਲਾਂ ਸਮੇਤ ਕੁੱਲ 19 ਮੈਡਲ ਆਪਣੇ ਨਾਮ ਕੀਤੇ।
ਇਸ ਤਰ੍ਹਾਂ ਸਕੂਲ ਨੇ ਅੰਡਰ-14, ਅੰਡਰ-17 ਅਤੇ ਅੰਡਰ-19 ਦੇ ਲੜਕੇ ਅਤੇ ਲੜਕੀਆਂ ਦੇ ਵੱਖ-ਵੱਖ ਵਰਗਾਂ ਵਿੱਚ 13 ਸੋਨੇ, 9 ਚਾਂਦੀ ਅਤੇ 9 ਤਾਂਬੇ ਦੇ ਤਮਗਿਆਂ ਸਮੇਤ ਕੁੱਲ 31 ਮੈਡਲ ਜਿੱਤੇ।
ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਸਕੂਲ ਪਹੁੰਚਣ 'ਤੇ ਸਕੂਲ ਮੈਨੇਜਮੈਂਟ ਅਤੇ ਪ੍ਰਿੰਸੀਪਲ ਸੁਪ੍ਰਿਆ ਖੁਰਾਨਾ ਵੱਲੋਂ ਖਿਡਾਰੀਆਂ ਦਾ ਭਰਵਾਂ ਸਵਾਗਤ ਕੀਤਾ ਗਿਆ। ਪ੍ਰਿੰਸੀਪਲ ਸੁਪ੍ਰਿਆ ਖੁਰਾਨਾ ਨੇ ਖਿਡਾਰੀਆਂ ਦੀ ਪ੍ਰਾਪਤੀ 'ਤੇ ਖੁਸ਼ੀ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਭਵਿੱਖ ਵਿੱਚ ਹੋਰ ਮਿਹਨਤ ਕਰਨ ਅਤੇ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਨੇ ਕੋਚਾਂ ਅਤੇ ਅਧਿਆਪਕਾਂ ਦੀ ਅਣਥੱਕ ਮਿਹਨਤ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਮੌਕੇ ਸਰੀਰਕ ਸਿੱਖਿਆ ਵਿਭਾਗ ਦੇ ਡੀ.ਪੀ.ਈ. ਇੰਦਰਜੀਤ ਸਿੰਘ, ਰਘਵੀਰ ਸਿੰਘ, ਪਰਮਜੀਤ ਕੌਰ ਅਤੇ ਬਬੀਤਾ ਕੁਮਾਰੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ।