ਈ-ਪੇਪਰ ਪੜ੍ਹਨ ਮੋਡ

Punjab Patrika ePaper

Thursday, 24 September 2026

ਜਗਰਾਉਂ ਵਿੱਚ 2027 ਦੀਆਂ ਚੋਣਾਂ ਨੂੰ ਲੈ ਕੇ ਪ੍ਰੇਮ ਸਿੰਘ ਭੰਗੂ ਦੀ ਮੀਟਿੰਗ

ਜਗਰਾਉਂ ਵਿੱਚ 2027 ਦੀਆਂ ਚੋਣਾਂ ਨੂੰ ਲੈ ਕੇ ਪ੍ਰੇਮ ਸਿੰਘ ਭੰਗੂ ਦੀ ਮੀਟਿੰਗ

ਵਿਧਾਨ ਸਭਾ ਚੋਣਾਂ 2027: ਜਗਰਾਉਂ ਵਿੱਚ ਪ੍ਰੇਮ ਸਿੰਘ ਭੰਗੂ ਵੱਲੋਂ ਸਾਥੀਆਂ ਨਾਲ ਵਿਚਾਰ-ਵਟਾਂਦਰਾ

ਕੱਚਾ ਮਾਲਕ ਰੋਡ ’ਤੇ ਮੀਟਿੰਗ, ਲੋਕ ਮਸਲਿਆਂ ਅਤੇ ਆਉਣ ਵਾਲੀਆਂ ਸਰਗਰਮੀਆਂ ’ਤੇ ਹੋਈ ਚਰਚਾ

ਜਗਰਾਉਂ, 24 ਸਤੰਬਰ: ਵਿਧਾਨ ਸਭਾ ਚੋਣਾਂ 2027 ਦੇ ਮੱਦੇਨਜ਼ਰ ਜਗਰਾਉਂ ਹਲਕੇ ਵਿੱਚ ਸਿਆਸੀ ਸਰਗਰਮੀਆਂ ਦਰਮਿਆਨ ਕੱਚਾ ਮਾਲਕ ਰੋਡ ਸਥਿਤ ਮੁਹੱਲਾ ਪੰਜਾਬੀ ਬਾਗ ਵਿਖੇ ਜਗਰਾਉਂ ਤੋਂ ਕਾਂਗਰਸ ਦੇ ਸੰਭਾਵੀ ਉਮੀਦਵਾਰ ਪ੍ਰੇਮ ਸਿੰਘ ਭੰਗੂ ਵੱਲੋਂ ਸਾਥੀਆਂ ਨਾਲ ਇੱਕ ਮੀਟਿੰਗ ਕੀਤੀ ਗਈ।

ਮੀਟਿੰਗ ਦੌਰਾਨ ਵਿਧਾਨ ਸਭਾ ਚੋਣਾਂ 2027 ਨਾਲ ਸਬੰਧਤ ਮੁੱਦਿਆਂ ਤੋਂ ਇਲਾਵਾ ਜਗਰਾਉਂ ਹਲਕੇ ਦੇ ਵੱਖ-ਵੱਖ ਲੋਕ ਮਸਲਿਆਂ, ਇਲਾਕੇ ਦੀਆਂ ਲੋੜਾਂ ਅਤੇ ਆਉਣ ਵਾਲੇ ਸਮੇਂ ਵਿੱਚ ਕੀਤੀਆਂ ਜਾਣ ਵਾਲੀਆਂ ਸਿਆਸੀ ਤੇ ਸਮਾਜਿਕ ਸਰਗਰਮੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।      

ਪ੍ਰੇਮ ਸਿੰਘ ਭੰਗੂ ਨੇ ਕਿਹਾ ਕਿ ਹਲਕੇ ਦੇ ਲੋਕਾਂ ਨਾਲ ਲਗਾਤਾਰ ਸੰਪਰਕ ਬਣਾਈ ਰੱਖਣਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਤੇ ਸੁਝਾਵਾਂ ਨੂੰ ਸਮਝਣਾ ਜ਼ਰੂਰੀ ਹੈ। ਮੀਟਿੰਗ ਵਿੱਚ ਹਾਜ਼ਰ ਸਾਥੀਆਂ ਅਤੇ ਆਗੂਆਂ ਨੇ ਵੀ ਹਲਕੇ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ’ਤੇ ਆਪਣੇ ਵਿਚਾਰ ਸਾਂਝੇ ਕੀਤੇ।      

ਜ਼ਿਕਰਯੋਗ ਹੈ ਕਿ ਭੰਗੂ ਵੱਲੋਂ ਪਿਛਲੇ ਸਮੇਂ ਤੋਂ ਜਗਰਾਉਂ ਹਲਕੇ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰੀ ਇਲਾਕਿਆਂ ਵਿੱਚ ਮੀਟਿੰਗਾਂ ਤੇ ਲੋਕ ਮਿਲਣੀਆਂ ਦਾ ਸਿਲਸਿਲਾ ਜਾਰੀ ਹੈ।      

ਇਸ ਮੌਕੇ ਮਨਜੀਤ ਸਿੰਘ ਕਾਉਂਕੇ, ਪਵਨਦੀਪ ਸਿੰਘ, ਮੱਖਣ ਸਿੰਘ ਕਾਉਂਕੇ, ਸੁਖਦੀਪ ਸਿੰਘ ਗ਼ਾਲਿਬ ਖੁਰਦ, ਮਾਸਟਰ ਸੁਖਵਿੰਦਰ ਸਿੰਘ ਤਿਹਾੜਾ, ਹਰਦੀਪ ਸਿੰਘ ਜਗਰਾਉਂ, ਮਾਸਟਰ ਰਾਜਿੰਦਰ ਸਿੰਘ, ਡਾ. ਅਮਰਜੀਤ ਸਿੰਘ, ਦਰਸ਼ਨ ਸਿੰਘ, ਜਗਰੂਪ ਸਿੰਘ, ਗੁਰਜੀਤ ਸਿੰਘ ਭੰਮੀਪੁਰਾ, ਗੁਰਪ੍ਰੀਤ ਸਿੰਘ ਅਤੇ ਪਰਮਜੀਤ ਸਿੰਘ ਸਮੇਤ ਹੋਰ ਸਾਥੀ ਹਾਜ਼ਰ ਸਨ।