ਈ-ਪੇਪਰ ਪੜ੍ਹਨ ਮੋਡ

Punjab Patrika ePaper

Sunday, 13 September 2026

ਜਗਰਾਉਂ ਅਨਾਜ ਮੰਡੀ ’ਚ ਬਾਸਮਤੀ ਦੀ ਆਮਦ ਸ਼ੁਰੂ, ਪਹਿਲੀ ਢੇਰੀ 3,970 ਪ੍ਰਤੀ ਕੁਇੰਟਲ ਵਿਕੀ

ਜਗਰਾਉਂ ਅਨਾਜ ਮੰਡੀ ’ਚ ਬਾਸਮਤੀ ਦੀ ਆਮਦ ਸ਼ੁਰੂ, ਪਹਿਲੀ ਢੇਰੀ 3,970 ਪ੍ਰਤੀ ਕੁਇੰਟਲ ਵਿਕੀ

ਪਿੰਡ ਰਾਮਾ ਦੇ ਕਿਸਾਨ ਕੁਲਵੰਤ ਸਿੰਘ ਬਾਸਮਤੀ 1509 ਦੀ ਫਸਲ ਲੈ ਕੇ ਪੁੱਜੇ; ਮਾਰਕੀਟ ਕਮੇਟੀ ਵੱਲੋਂ ਕਰਵਾਈ ਗਈ ਬੋਲੀ 

ਜਗਰਾਉਂ,(ਪ੍ਰਹਿਲਾਦ ਰਾਏ ਸਿੰਗਲਾ) ਏਸ਼ੀਆ ਦੀ ਦੂਸਰੀ ਸਭ ਤੋਂ ਵੱਡੀ ਅਨਾਜ ਮੰਡੀ ਜਗਰਾਉਂ ਵਿੱਚ ਬਾਸਮਤੀ ਦੀ ਆਮਦ ਸ਼ੁਰੂ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਰਾਮਾ ਦੇ ਕਿਸਾਨ ਕੁਲਵੰਤ ਸਿੰਘ ਪੁੱਤਰ ਅਵਤਾਰ ਸਿੰਘ ਬਾਸਮਤੀ 1509 ਦੀ ਫਸਲ ਲੈ ਕੇ ਜਗਰਾਉਂ ਅਨਾਜ ਮੰਡੀ ਪਹੁੰਚੇ। ਉਨ੍ਹਾਂ ਦੀ ਫਸਲ ਮਦਨ ਲਾਲ ਬਾਵਿਕ ਗੋਇਲ ਐਂਡ ਸਨਜ਼ ਦੀ ਆੜਤ ’ਤੇ ਲਿਆਂਦੀ ਗਈ।

ਮੰਡੀ ਵਿੱਚ ਪਹੁੰਚੀ ਬਾਸਮਤੀ ਦੀ ਪਹਿਲੀ ਢੇਰੀ ਦੀ ਮਾਰਕੀਟ ਕਮੇਟੀ ਵੱਲੋਂ ਬੋਲੀ ਕਰਵਾਈ ਗਈ। ਬਾਸਮਤੀ 1509 ਦੀ ਇਸ ਪਹਿਲੀ ਢੇਰੀ ਦੀ ਖਰੀਦ ਬਾਂਸਲ ਐਂਡ ਕੰਪਨੀ ਵੱਲੋਂ 3,970 ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕੀਤੀ ਗਈ।

ਇਸ ਮੌਕੇ ਆੜਤੀਆਂ ਨੇ ਬਾਸਮਤੀ ਦੀ ਆਮਦ ਸ਼ੁਰੂ ਹੋਣ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਸਾਨਾਂ ਨੂੰ ਆਪਣੀ ਬਾਸਮਤੀ ਦੀ ਫਸਲ ਜਗਰਾਉਂ ਅਨਾਜ ਮੰਡੀ ਵਿੱਚ ਲਿਆਉਣ ਦੀ ਅਪੀਲ ਕੀਤੀ। ਆੜਤੀਆਂ ਦਾ ਕਹਿਣਾ ਹੈ ਕਿ ਜਗਰਾਉਂ ਮੰਡੀ ਵਿੱਚ ਬਾਸਮਤੀ ਦੀ ਫਸਲ ਨੂੰ ਵਧੀਆ ਰੇਟ ਮਿਲਦੇ ਹਨ ਅਤੇ ਅੱਜ ਪਹਿਲੀ ਢੇਰੀ ਦੀ ਹੋਈ ਖਰੀਦ ਵੀ 3,970 ਪ੍ਰਤੀ ਕੁਇੰਟਲ ਦੇ ਰੇਟ ’ਤੇ ਹੋਈ ਹੈ।

ਆੜਤੀਆਂ ਨੇ ਉਮੀਦ ਜਤਾਈ ਕਿ ਆਉਣ ਵਾਲੇ ਦਿਨਾਂ ਵਿੱਚ ਜਗਰਾਉਂ ਅਨਾਜ ਮੰਡੀ ਵਿੱਚ ਬਾਸਮਤੀ ਦੀ ਆਮਦ ਵਿੱਚ ਵਾਧਾ ਹੋਵੇਗਾ, ਜਿਸ ਨਾਲ ਕਿਸਾਨਾਂ ਨੂੰ ਲਾਭ ਮਿਲ ਸਕਦਾ ਹੈ।