Thursday, 03 September 2026
SOCIAL
ਜਗਰਾਓਂ ਵਿੱਚ 6 ਸਤੰਬਰ ਨੂੰ ਲੱਗੇਗਾ ਮੁਫ਼ਤ ਅੱਖਾਂ ਦਾ ਕੈਂਪ, ਸਤਲੁਜ ਅੱਖਾਂ ਦੇ ਹਸਪਤਾਲ ਦੇ ਸਹਿਯੋਗ ਨਾਲ ਲਾਇਨ ਭਵਨ ਵਿਖੇ ਹੋਵੇਗੀ ਮਰੀਜ਼ਾਂ ਦੀ ਜਾਂਚ
ਚਿੱਟੇ ਮੋਤੀਏ ਦੇ ਚੁਣੇ ਮਰੀਜ਼ਾਂ ਦੇ ਫਾਕੋ ਵਿਧੀ ਰਾਹੀਂ ਮੁਫ਼ਤ ਅਪ੍ਰੇਸ਼ਨ ਕੀਤੇ ਜਾਣਗੇ
ਜਗਰਾਓਂ — ਦਿਨੇਸ਼ ਸ਼ਰਮਾ
ਲਾਇਨਜ਼ ਕਲੱਬ ਜਗਰਾਓਂ (ਯੂਥ) ਅਤੇ ਕੁਦਰਤ ਦੇ ਰਾਖੇ ਚੈਰੀਟੇਬਲ ਟਰੱਸਟ ਵੱਲੋਂ ਸਤਲੁਜ ਅੱਖਾਂ ਦੇ ਹਸਪਤਾਲ ਦੇ ਸਹਿਯੋਗ ਨਾਲ 6 ਸਤੰਬਰ ਨੂੰ ਛੇਵਾਂ ਵਿਸ਼ਾਲ ਮੁਫ਼ਤ ਅੱਖਾਂ ਦਾ ਚੈੱਕਅਪ ਅਤੇ ਅਪ੍ਰੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ।
ਕੈਂਪ ਲਾਇਨ ਭਵਨ, ਕੱਚਾ ਕਿਲ੍ਹਾ, ਜਗਰਾਓਂ ਵਿਖੇ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਹੋਵੇਗਾ। ਸਤਲੁਜ ਅੱਖਾਂ ਦੇ ਹਸਪਤਾਲ ਦੀ ਮਾਹਰ ਡਾਕਟਰਾਂ ਅਤੇ ਪੈਰਾ-ਮੈਡੀਕਲ ਸਟਾਫ਼ ਦੀ ਟੀਮ ਆਧੁਨਿਕ ਮਸ਼ੀਨਰੀ ਨਾਲ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕਰੇਗੀ।
ਕੈਂਪ ਦੌਰਾਨ ਚਿੱਟੇ ਮੋਤੀਏ ਤੋਂ ਪੀੜਤ ਲੋੜਵੰਦ ਮਰੀਜ਼ਾਂ ਦੀ ਚੋਣ ਕਰਕੇ ਫਾਕੋ ਵਿਧੀ ਰਾਹੀਂ ਮੁਫ਼ਤ ਅਪ੍ਰੇਸ਼ਨ ਕੀਤੇ ਜਾਣਗੇ। ਸੰਸਥਾਵਾਂ ਅਨੁਸਾਰ ਅਪ੍ਰੇਸ਼ਨ ਲਈ ਲੋੜੀਂਦਾ ਲੈਂਜ਼ ਵੀ ਮੁਹੱਈਆ ਕਰਵਾਇਆ ਜਾਵੇਗਾ।
ਇਸ ਤੋਂ ਇਲਾਵਾ ਮਰੀਜ਼ਾਂ ਨੂੰ ਮੁਫ਼ਤ ਡਾਕਟਰੀ ਸਲਾਹ, ਜਾਂਚ ਅਤੇ ਲੋੜ ਅਨੁਸਾਰ ਦਵਾਈਆਂ ਤੇ ਐਨਕਾਂ ਮੁਹੱਈਆ ਕਰਵਾਉਣ ਦੀ ਵਿਵਸਥਾ ਕੀਤੀ ਗਈ ਹੈ। ਅਪ੍ਰੇਸ਼ਨ ਲਈ ਚੁਣੇ ਮਰੀਜ਼ਾਂ ਅਤੇ ਉਨ੍ਹਾਂ ਦੇ ਅਟੈਂਡੈਂਟਾਂ ਲਈ ਰਹਿਣ ਤੇ ਖਾਣ-ਪੀਣ ਦਾ ਪ੍ਰਬੰਧ ਵੀ ਸੰਸਥਾਵਾਂ ਵੱਲੋਂ ਕੀਤਾ ਜਾਵੇਗਾ।
ਕਲੱਬ ਅਤੇ ਟਰੱਸਟ ਦੇ ਅਹੁਦੇਦਾਰਾਂ ਨੇ ਇਲਾਕਾ ਵਾਸੀਆਂ ਨੂੰ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ ਹੈ। ਮਰੀਜ਼ਾਂ ਨੂੰ ਆਧਾਰ ਕਾਰਡ ਦੀ ਫੋਟੋ ਕਾਪੀ ਅਤੇ ਪੁਰਾਣੀ ਪਰਚੀ ਜਾਂ ਐਨਕ ਹੋਣ ਦੀ ਸੂਰਤ ਵਿੱਚ ਉਹ ਵੀ ਨਾਲ ਲਿਆਉਣ ਲਈ ਕਿਹਾ ਗਿਆ ਹੈ।