ਈ-ਪੇਪਰ ਪੜ੍ਹਨ ਮੋਡ

Punjab Patrika ePaper

Thursday, 03 September 2026

ਗਿੱਦੜਵਿੰਡੀ ਸੁਸਾਇਟੀ ਦੀ ਚੋਣ ਸਰਬਸੰਮਤੀ ਨਾਲ ਸੰਪੰਨ, 11 ਮੈਂਬਰ ਬਿਨਾਂ ਮੁਕਾਬਲੇ ਚੁਣੇ, ਏਕਤਾ ਦੀ ਮਿਸਾਲ ਬਣੀ ਚੋਣ

ਗਿੱਦੜਵਿੰਡੀ ਸੁਸਾਇਟੀ ਦੀ ਚੋਣ ਸਰਬਸੰਮਤੀ ਨਾਲ ਸੰਪੰਨ, 11 ਮੈਂਬਰ ਬਿਨਾਂ ਮੁਕਾਬਲੇ ਚੁਣੇ, ਏਕਤਾ ਦੀ ਮਿਸਾਲ ਬਣੀ ਚੋਣ

ਨਵ-ਚੁਣੇ ਮੈਂਬਰਾਂ ਨੇ ਕਿਸਾਨਾਂ ਦੇ ਹਿੱਤਾਂ ਨੂੰ ਪਹਿਲ ਦੇਣ ਦਾ ਦਿੱਤਾ ਭਰੋਸਾ
ਪਿੰਡ ਵਾਸੀਆਂ ਨੇ ਨਵੀਂ ਕਮੇਟੀ ਨੂੰ ਵਧਾਈ ਦਿੱਤੀ ਅਤੇ ਸਨਮਾਨਿਤ ਕੀਤਾ

ਗਿੱਦੜਵਿੰਡੀ, ਦਿਨੇਸ਼ ਸ਼ਰਮਾ — ਪਿੰਡ ਗਿੱਦੜਵਿੰਡੀ ਵਿਖੇ ਖੇਤੀਬਾੜੀ ਕੋਆਪ੍ਰੇਟਿਵ ਸੁਸਾਇਟੀ ਦੀ ਚੋਣ ਸੁਖਾਵੇਂ ਮਾਹੌਲ ਵਿੱਚ ਸਰਬਸੰਮਤੀ ਨਾਲ ਸੰਪੰਨ ਹੋਈ। ਨਵੀਂ ਕਮੇਟੀ ਲਈ ਕੁੱਲ 11 ਮੈਂਬਰ ਬਿਨਾਂ ਕਿਸੇ ਮੁਕਾਬਲੇ ਦੇ ਚੁਣੇ ਗਏ।
ਸਰਬਸੰਮਤੀ ਨਾਲ ਚੁਣੇ ਗਏ ਮੈਂਬਰਾਂ ਵਿੱਚ ਦਰਸ਼ਨ ਸਿੰਘ, ਜਗਜੀਤ ਸਿੰਘ ਕਾਮਰੇਡ, ਮਨੀ ਗਰਗ, ਹਰੀ ਸਿੰਘ, ਅਮ੍ਰਿਤਪਾਲ ਸਿੰਘ ਖਹਿਰਾ, ਜਸਪਾਲ ਸਿੰਘ ਪਾਲਾ, ਸੁਖਦੇਵ ਸਿੰਘ, ਅਮਨਪ੍ਰੀਤ ਸਿੰਘ ਕਾਮਰੇਡ, ਜਸਵੰਤ ਸਿੰਘ ਸ਼ੇਰੇਵਾਲ, ਜਸਪਾਲ ਕੌਰ ਅਤੇ ਜਗਜੀਤ ਕੌਰ ਸ਼ਾਮਲ ਹਨ।
ਨਵ-ਚੁਣੇ ਮੈਂਬਰਾਂ ਨੇ ਉਨ੍ਹਾਂ ’ਤੇ ਪ੍ਰਗਟਾਏ ਭਰੋਸੇ ਲਈ ਸੁਸਾਇਟੀ ਦੇ ਮੈਂਬਰਾਂ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸੁਸਾਇਟੀ ਦੇ ਕੰਮਕਾਜ ਨੂੰ ਪਾਰਦਰਸ਼ੀ ਅਤੇ ਸੁਚਾਰੂ ਢੰਗ ਨਾਲ ਚਲਾਉਣ ਦੇ ਨਾਲ ਕਿਸਾਨਾਂ ਦੀਆਂ ਲੋੜਾਂ ਅਤੇ ਹਿੱਤਾਂ ਨੂੰ ਪਹਿਲ ਦਿੱਤੀ ਜਾਵੇਗੀ।
ਪਿੰਡ ਵਾਸੀਆਂ ਨੇ ਸਰਬਸੰਮਤੀ ਨਾਲ ਹੋਈ ਚੋਣ ਨੂੰ ਆਪਸੀ ਭਾਈਚਾਰੇ ਅਤੇ ਏਕਤਾ ਦੀ ਮਿਸਾਲ ਦੱਸਦਿਆਂ ਨਵੀਂ ਕਮੇਟੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸਨਮਾਨਿਤ ਕੀਤਾ।
ਇਸ ਮੌਕੇ ਸਰਪੰਚ ਸੁਖਦੇਵ ਸਿੰਘ ਸੇਬੀ, ਅਮਨਦੀਪ ਖਹਿਰਾ, ਕੁਲਦੀਪ ਸਿੰਘ, ਅਜੈਬ ਸਿੰਘ, ਚਰਨ ਸਿੰਘ, ਪ੍ਰੀਤਮ ਚੰਦ, ਸੁਖਮੰਦਰ ਸਿੰਘ, ਪਰਮਜੀਤ ਸਿੰਘ, ਰਜਿੰਦਰਪਾਲ ਸਿੰਘ, ਬੂਟਾ ਸਿੰਘ, ਦਵਿੰਦਰਪਾਲ ਸਿੰਘ, ਤਰਸੇਮ ਸਿੰਘ, ਜੋਤ ਖਹਿਰਾ, ਜੋਗਿੰਦਰ ਸਿੰਘ ਸ਼ੇਰੇਵਾਲ, ਗੁਰਪ੍ਰੀਤ ਸਿੰਘ ਸ਼ੇਰੇਵਾਲ, ਹਰਦੀਪ ਸਿੰਘ ਆਦਿ ਹਾਜ਼ਰ ਸਨ।