ਈ-ਪੇਪਰ ਪੜ੍ਹਨ ਮੋਡ

Punjab Patrika ePaper

Friday, 27 March 2026

ਘਰੇਲੂ ਵਿਵਾਦ ਦੌਰਾਨ ਮਹਿਲਾ 'ਤੇ ਹਮਲੇ ਦਾ ਆਰੋਪ, ਪਤੀ ਖ਼ਿਲਾਫ਼ ਕੇਸ ਦਰਜ

ਘਰੇਲੂ ਵਿਵਾਦ ਦੌਰਾਨ ਮਹਿਲਾ 'ਤੇ ਹਮਲੇ ਦਾ ਆਰੋਪ, ਪਤੀ ਖ਼ਿਲਾਫ਼ ਕੇਸ ਦਰਜ

ਜਗਰਾਉਂ,(ਚਰਨਜੀਤ ਸਿੰਘ ਚੰਨ)ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਕ੍ਰਾਈਮ ਰਿਪੋਰਟ ਮੁਤਾਬਕ ਘਰੇਲੂ ਵਿਵਾਦ ਦੇ ਇੱਕ ਮਾਮਲੇ ਵਿੱਚ ਪਤੀ ਖ਼ਿਲਾਫ਼ ਹਮਲੇ ਦੇ ਆਰੋਪਾਂ ਹੇਠ ਪੁਲਿਸ ਥਾਣਾ ਸਿੱਧਵਾਂ ਬੇਟ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਨੂੰ ਦਿੱਤੇ ਬਿਆਨ ਵਿੱਚ ਸ਼ਿਕਾਇਤਕਰਤਾ ਮਹਿਲਾ ਨੇ ਦੱਸਿਆ ਕਿ ਉਸਦੀ ਸ਼ਾਦੀ ਕਰੀਬ 25 ਸਾਲ ਪਹਿਲਾਂ ਸੁਖਪ੍ਰੀਤ ਸਿੰਘ ਵਾਸੀ ਭਰੋਵਾਲ ਕਲਾਂ ਨਾਲ ਹੋਈ ਸੀ ਅਤੇ ਉਨ੍ਹਾਂ ਦੇ ਦੋ ਬੱਚੇ ਹਨ। ਉਸਨੇ ਆਰੋਪ ਲਗਾਇਆ ਕਿ ਉਸਦਾ ਪਤੀ ਅਕਸਰ ਉਸ ਨਾਲ ਕੁੱਟਮਾਰ ਕਰਦਾ ਰਹਿੰਦਾ ਸੀ।
ਸ਼ਿਕਾਇਤ ਅਨੁਸਾਰ, ਮਿਤੀ 18 ਮਾਰਚ 2026 ਨੂੰ ਸ਼ਾਮ ਕਰੀਬ 8:30 ਵਜੇ ਉਸਦਾ ਪਤੀ ਘਰ ਆਇਆ ਅਤੇ ਧੀ  ਨਾਲ ਗਾਲੀ-ਗਲੋਚ ਕਰਨ ਲੱਗ ਪਿਆ। ਜਦੋਂ ਉਸਨੇ ਵਿਚਕਾਰਦਾਰੀ ਕਰਕੇ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਕਥਿਤ ਤੌਰ 'ਤੇ ਉਹ ਘਰੋਂ ਬਾਹਰ ਚਲਾ ਗਿਆ ਅਤੇ ਕੁਝ ਸਮੇਂ ਬਾਅਦ ਹਥਿਆਰ ਸਮਾਨ ਵਸਤੂ (ਕਹੀ) ਲੈ ਕੇ ਵਾਪਸ ਆ ਗਿਆ।
ਮਹਿਲਾ ਨੇ ਆਰੋਪ ਲਗਾਇਆ ਕਿ ਉਸਦੇ ਪਤੀ ਨੇ ਪਹਿਲਾਂ ਧੀ 'ਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਉਸਨੇ ਰੋਕਿਆ ਤਾਂ ਉਸ ਵੱਲ ਕਹੀ ਨਾਲ ਵਾਰ ਕੀਤਾ। ਵਾਰ ਤੋਂ ਬਚਣ ਦੀ ਕੋਸ਼ਿਸ਼ ਦੌਰਾਨ ਉਸਦੇ ਨੱਕ ਅਤੇ ਚਿਹਰੇ 'ਤੇ ਗੰਭੀਰ ਚੋਟਾਂ ਲੱਗੀਆਂ।
ਕ੍ਰਾਈਮ ਰਿਪੋਰਟ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਥਾਣਾ ਸਿੱਧਵਾਂ ਬੇਟ ਦੇ ਏਐਸਆਈ ਜਸਵੰਤ ਸਿੰਘ ਵੱਲੋਂ ਮਹਿਲਾ ਦੀ ਸ਼ਿਕਾਇਤ ਦੇ ਆਧਾਰ 'ਤੇ ਉਸਦੇ ਪਤੀ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਤੱਥਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।