ਈ-ਪੇਪਰ ਪੜ੍ਹਨ ਮੋਡ

Punjab Patrika ePaper

Friday, 18 September 2026

ਭਾਅ ਜੀ ਗੁਰਸ਼ਰਨ ਸਿੰਘ ਦੀ ਯਾਦ ਵਿੱਚ 27 ਸਤੰਬਰ ਨੂੰ ਮੁਲਾਂਪੁਰ ਵਿਖੇ ਹੋਵੇਗਾ ਯਾਦਗਾਰੀ ਸਮਾਗਮ

ਭਾਅ ਜੀ ਗੁਰਸ਼ਰਨ ਸਿੰਘ ਦੀ ਯਾਦ ਵਿੱਚ 27 ਸਤੰਬਰ ਨੂੰ ਮੁਲਾਂਪੁਰ ਵਿਖੇ ਹੋਵੇਗਾ ਯਾਦਗਾਰੀ ਸਮਾਗਮ

ਜਗਰਾਉਂ ,ਸੰਜੀਵ ਮਲਹੋਤਰਾ 

ਪੰਜਾਬ ਲੋਕ ਸਭਿਆਚਾਰ ਮੰਚ ਵੱਲੋਂ ਸ਼੍ਰੋਮਣੀ ਇਨਕਲਾਬੀ ਨਾਟਕਕਾਰ ਭਾਅ ਜੀ ਗੁਰਸ਼ਰਨ ਸਿੰਘ ਦੀ ਯਾਦ ਵਿੱਚ 27 ਸਤੰਬਰ 2026, ਦਿਨ ਐਤਵਾਰ ਨੂੰ ਗੁਰਸ਼ਰਨ ਕਲਾ ਭਵਨ, ਮੁਲਾਂਪੁਰ (ਲੁਧਿਆਣਾ) ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਜਾ ਰਿਹਾ ਹੈ। ਸਮਾਗਮ ਦੌਰਾਨ ਵੱਖ-ਵੱਖ ਕਲਾ ਵੰਨਗੀਆਂ ਰਾਹੀਂ ਭਾਅ ਜੀ ਗੁਰਸ਼ਰਨ ਸਿੰਘ ਦੇ ਸੱਭਿਆਚਾਰਕ ਅਤੇ ਨਾਟਕ ਖੇਤਰ ਵਿੱਚ ਪਾਏ ਯੋਗਦਾਨ ਨੂੰ ਯਾਦ ਕੀਤਾ ਜਾਵੇਗਾ।

ਜਾਣਕਾਰੀ ਦਿੰਦਿਆਂ ਪੰਜਾਬ ਲੋਕ ਸਭਿਆਚਾਰਕ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਦੱਸਿਆ ਕਿ ਇਸ ਵਾਰ ਇਹ ਸਮਾਗਮ ਬਰਨਾਲਾ ਦੀ ਥਾਂ ਗੁਰਸ਼ਰਨ ਕਲਾ ਭਵਨ, ਮੁਲਾਂਪੁਰ ਵਿਖੇ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲੋਕ ਕਲਾ ਮੰਚ ਮੁਲਾਂਪੁਰ ਦੇ ਕਲਾਕਾਰ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ਹੇਠ ਭਾਅ ਜੀ ਗੁਰਸ਼ਰਨ ਸਿੰਘ ਦਾ ਲਿਖਿਆ ਨਾਟਕ ‘ਅਸੀਂ ਯੁੱਗ ਸਿਰਜਾਂਗੇ’ ਪੇਸ਼ ਕਰਨਗੇ।

ਇਸ ਤੋਂ ਇਲਾਵਾ ਅਮੋਲਕ ਸਿੰਘ ਦੇ ਗੀਤ ‘ਤੂੰ ਕਲਮਕਾਰ ਹੈ ਲੋਕਾਂ ਦਾ’ ਉੱਤੇ ਆਧਾਰਿਤ ਕੌਰੀਓਗਰਾਫੀ ਵੀ ਪੇਸ਼ ਕੀਤੀ ਜਾਵੇਗੀ। ਲੋਕ ਸੰਗੀਤ ਮੰਡਲੀ ਭਦੌੜ ਦੇ ਕਲਾਕਾਰ ਮਾਸਟਰ ਰਾਮ ਕੁਮਾਰ ਦੀ ਨਿਰਦੇਸ਼ਨਾ ਹੇਠ ਗੀਤ-ਸੰਗੀਤ ਪੇਸ਼ ਕਰਨਗੇ। ਸਮਾਗਮ ਨੂੰ ਭਾਅ ਜੀ ਦੀ ਬੇਟੀ ਡਾ. ਅਰੀਤ ਅਤੇ ਅਮੋਲਕ ਸਿੰਘ ਸੰਬੋਧਨ ਕਰਨਗੇ।

ਪੰਜਾਬ ਲੋਕ ਸਭਿਆਚਾਰ ਮੰਚ ਦੀ ਸੂਬਾ ਕਮੇਟੀ ਨੇ ਸਮੂਹ ਲੋਕਾਂ ਨੂੰ ਪਰਿਵਾਰਾਂ ਸਮੇਤ 27 ਸਤੰਬਰ ਨੂੰ ਸ਼ਾਮ 5 ਵਜੇ ਗੁਰਸ਼ਰਨ ਕਲਾ ਭਵਨ, ਮੁਲਾਂਪੁਰ ਵਿਖੇ ਪਹੁੰਚਣ ਦੀ ਅਪੀਲ ਕੀਤੀ ਹੈ।