ਈ-ਪੇਪਰ ਪੜ੍ਹਨ ਮੋਡ

Punjab Patrika ePaper

Sunday, 13 September 2026

27 ਸਤੰਬਰ ਨੂੰ ਮੁੱਲਾਂਪੁਰ ’ਚ ਮਨਾਇਆ ਜਾਵੇਗਾ ਇਨਕਲਾਬੀ ਰੰਗਮੰਚ ਦਿਹਾੜਾ, ਗੁਰਸ਼ਰਨ ਕਲਾ ਭਵਨ ਵਿਖੇ ਰੰਗ ਕਰਮੀ, ਕਲਾਕਾਰ, ਵਿਦਵਾਨ ਅਤੇ ਲੋਕ-ਪੱਖੀ ਸੰਸਥਾਵਾਂ ਦੇ ਨੁਮਾਇੰਦੇ ਕਰਨਗੇ ਸ਼ਿਰਕਤ

27 ਸਤੰਬਰ ਨੂੰ ਮੁੱਲਾਂਪੁਰ ’ਚ ਮਨਾਇਆ ਜਾਵੇਗਾ ਇਨਕਲਾਬੀ ਰੰਗਮੰਚ ਦਿਹਾੜਾ,  ਗੁਰਸ਼ਰਨ ਕਲਾ ਭਵਨ ਵਿਖੇ ਰੰਗ ਕਰਮੀ, ਕਲਾਕਾਰ, ਵਿਦਵਾਨ ਅਤੇ ਲੋਕ-ਪੱਖੀ ਸੰਸਥਾਵਾਂ ਦੇ ਨੁਮਾਇੰਦੇ ਕਰਨਗੇ ਸ਼ਿਰਕਤ

ਜਗਰਾਓਂ, ਸੰਜੀਵ ਮਲਹੋਤਰਾ — ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਵੱਲੋਂ ਲੋਕਾਂ ਨਾਲ ਜੁੜੀ ਇਨਕਲਾਬੀ ਰੰਗਮੰਚ ਲਹਿਰ ਦੇ ਬਾਨੀ ਸਿਰਜਕ ਗੁਰਸ਼ਰਨ ਭਾਅ ਜੀ ਦੀ ਯਾਦ ਵਿੱਚ ਹਰ ਸਾਲ ਮਨਾਇਆ ਜਾਂਦਾ ਇਨਕਲਾਬੀ ਰੰਗਮੰਚ ਦਿਹਾੜਾ ਇਸ ਵਾਰ 27 ਸਤੰਬਰ ਨੂੰ ਗੁਰਸ਼ਰਨ ਕਲਾ ਭਵਨ, ਮੰਡੀ ਮੁੱਲਾਂਪੁਰ ਵਿਖੇ ਮਨਾਇਆ ਜਾਵੇਗਾ। ਸਮਾਗਮ ਸ਼ਾਮ 5 ਵਜੇ ਸ਼ੁਰੂ ਹੋਵੇਗਾ।

ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਜਨਰਲ ਸਕੱਤਰ ਕੰਵਲਜੀਤ ਖੰਨਾ, ਸਹਾਇਕ ਸਕੱਤਰ ਹਰਕੇਸ਼ ਚੌਧਰੀ ਅਤੇ ਵਿੱਤ ਸਕੱਤਰ ਕਸਤੂਰੀ ਲਾਲ ਨੇ ਸੂਬਾ ਕਮੇਟੀ ਨਾਲ ਵਿਚਾਰ-ਵਟਾਂਦਰੇ ਉਪਰੰਤ ਦੱਸਿਆ ਕਿ ਸਮਾਗਮ ਦੌਰਾਨ ਗੁਰਸ਼ਰਨ ਭਾਅ ਜੀ ਦੇ ਇਨਕਲਾਬੀ ਰੰਗਮੰਚ ਦੀ ਵਿਰਾਸਤ ਨੂੰ ਅੱਗੇ ਵਧਾਉਣ ਵਾਲੇ ਰੰਗ ਕਰਮੀ, ਕਲਾਕਾਰ, ਵਿਦਵਾਨ ਅਤੇ ਲੋਕ-ਪੱਖੀ ਸੰਸਥਾਵਾਂ ਦੇ ਨੁਮਾਇੰਦੇ ਇਕੱਠੇ ਹੋਣਗੇ।

ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਰੰਗਮੰਚ ਅਤੇ ਲੋਕਾਂ ਵਿਚਲੇ ਰਿਸ਼ਤੇ ਨੂੰ ਹੋਰ ਗਹਿਰਾ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਗੀਤ-ਸੰਗੀਤ ਅਤੇ ਨਾਟਕਾਂ ਦੀ ਪੇਸ਼ਕਾਰੀ ਵੀ ਹੋਵੇਗੀ।

ਪਲਸ ਮੰਚ ਵੱਲੋਂ ਗੁਰਸ਼ਰਨ ਭਾਅ ਜੀ ਦੇ ਜਨਮ ਸਥਾਨ ਗੁਰੂ ਖਾਲਸਾ ਨਿਵਾਸ, ਅੰਮ੍ਰਿਤਸਰ ਵਿਖੇ 16 ਸਤੰਬਰ ਨੂੰ ਦੁਪਹਿਰ 2 ਵਜੇ ਹੋਣ ਵਾਲੇ ਸਮਾਗਮ ਤੋਂ ਲੈ ਕੇ 27 ਸਤੰਬਰ ਨੂੰ ਮੰਡੀ ਮੁੱਲਾਂਪੁਰ ਵਿਖੇ ਹੋਣ ਵਾਲੇ ਮੁੱਖ ਸਮਾਗਮ ਤੱਕ ਇਨਕਲਾਬੀ ਰੰਗਮੰਚ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ।

ਮੰਚ ਦੇ ਆਗੂਆਂ ਨੇ ਸਾਹਿਤਕ, ਸੱਭਿਆਚਾਰਕ, ਤਰਕਸ਼ੀਲ, ਜਮਹੂਰੀ ਅਤੇ ਲੋਕ-ਪੱਖੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਸਰਗਰਮੀਆਂ ਦਾ ਹਿੱਸਾ ਰੰਗਮੰਚ ਨੂੰ ਬਣਾਉਣ ਅਤੇ ਅੰਮ੍ਰਿਤਸਰ ਤੇ ਮੁੱਲਾਂਪੁਰ ਵਿਖੇ ਹੋਣ ਵਾਲੇ ਸਮਾਗਮਾਂ ਨੂੰ ਸਫ਼ਲ ਬਣਾਉਣ ਲਈ ਸਹਿਯੋਗ ਦੇਣ।